ਲੈਂਡ ਮਾਰਟਗੇਜ ਬੈਂਕ ‘ਤੇ 30 ਸਾਲ ਬਾਅਦ ਕਾਂਗਰਸ ਦਾ ਕਬਜ਼ਾ

ਖੰਨਾ (ਪਰਮਜੀਤ ਸਿੰਘ ਧੀਮਾਨ) – ਦੀ ਖੰਨਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਡ ਦੀ ਹੋਈ ਚੋਣ ਦੌਰਾਨ 30 ਸਾਲ ਬਾਅਦ ਕਾਂਗਰਸ ਦਾ ਕਬਜ਼ਾ ਹੋਇਆ ਹੈ। ਇਸ ਚੋਣ ਵਿਚ ਬੇਅੰਤ ਸਿੰਘ ਜੱਸੀ ਕਿਸ਼ਨਗੜ੍ਹ ਨੂੰ ਚੇਅਰਮੈਨ ਅਤੇ ਯਾਦਵਿੰਦਰ ਸਿੰਘ ਬਿੱਟੂ ਲਿਬੜਾ ਨੂੰ ਸੂਬਾ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਮੀਤ ਚੇਅਰਮੈਨ-ਗੁਰਸਿਮਰਨ ਸਿੰਘ ਗੁਰੀ ਕਾਲੀਰਾਓ, ਕਰਜ਼ਾ ਕਮੇਟੀ ਚੇਅਰਮੈਨ-ਜਗਰੀਰ ਸਿੰਘ ਰੋਹਣੋਂ, ਡਾਇਰੈਕਟਰ ਹਰਦੇਵ ਸਿੰਘ, ਗੁਰਦੀਪ ਸਿੰਘ, ਰਵਿੰਦਰ ਸਿੰਘ, ਡੌਲੀ ਜਸਪਾਲੋਂ, ਬਲਜੀਤ ਕੌਰ ਅਤੇ ਚਰਨਜੀਤ ਕੌਰ ਚੁਣੇ ਗਏ। ਚੋਣ ਕਾਂਗਰਸ ਪਾਰਟੀ ਵੱਲੋਂ ਆਬਜ਼ਰਬਰ ਮਲਕੀਤ ਸਿੰਘ ਗੋਗਾ ਪ੍ਰਧਾਨ ਨਗਰ ਕੌਂਸਲ ਪਾਇਲ ਦੀ ਨਿਗਰਾਨੀ ਹੇਠ ਕਰਵਾਈ ਗਈ। ਕਾਂਗਰਸ ਪਾਰਟੀ ਦੇ ਸਤਨਾਮ ਸਿੰਘ ਸੋਨੀ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੀ ਵਿਕਾਸ ਪੱਖੀ ਸੋਚ ਸਦਕਾ ਕਾਂਗਰਸ ਦੀ ਪਿੰਡਾਂ ਤੇ ਸ਼ਹਿਰ ਵਿਚ ਪਕੜ ਮਜ਼ਬੂਤ ਬਣੀ ਹੈ।

ਬੇਅੰਤ ਸਿੰਘ ਜੱਸੀ ਨੇ ਮੰਤਰੀ ਕੋਟਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੈਂਕ ਡਾਇਰੈਕਟਰਜ਼ ਵੱਲੋਂ ਜਿਹੜੀ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਇਆ ਜਾਵੇਗਾ। ਇਸ ਮੌਕੇ ਬਿੱਟੂ ਲਿਬੜਾ ਨੇ ਕਿਹਾ ਕਿ ਉਹ ਸੂਬਾ ਪੱਧਰ ਤੇ ਵਿਭਾਗ ਦੇ ਅਧਿਕਾਰੀਆਂ ਕੋਲ ਬੈਂਕ ਖੱਪਤਕਾਰਾਂ ਦੀਆਂ ਸਮੱਸਿਆਵਾਂ ਉਠਾਉਣਗੇ ਤੇ ਉਨ੍ਹਾਂ ਦੇ ਲਾਭ ਲਈ ਨਵੀਆਂ ਯੋਜਨਾਵਾਂ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਡਾ. ਗੁਰਮੁੱਖ ਸਿੰਘ ਚਾਹਲ, ਗੁਰਦੀਪ ਸਿੰਘ ਰਸੂਲੜਾ, ਸੁਖਦੀਪ ਸਿੰਘ, ਹਰਚੰਦ ਸਿੰਘ, ਗੁਰਪੀ੍ਰਤ ਸਿੰਘ, ਬਲਜੀਤ ਸਿੰਘ, ਸਮਸ਼ੇਰ ਸਿੰਘ, ਜਸਪ੍ਰੀਤ ਸਿੰਘ, ਅੰਗਰੇਜ਼ ਸਿੰਘ ਆਦਿ ਹਾਜ਼ਰ ਸਨ।

Share This :

Leave a Reply