ਕਿਸਾਨ ਮੋਰਚਾ ਨੇ ਐਮਐਸਪੀ ਲਈ ਕਮੇਟੀ ਵਿੱਚ ਮੈਂਬਰ ਭੇਜਣ ਤੋਂ ਕੀਤਾ ਇਨਕਾਰ

ਨਵੀਂ ਦਿੱਲੀ, ਮੀਡੀਆ ਬਿਊਰੋ:

ਸੰਯੁਕਤ ਕਿਸਾਨ ਮੋਰਚੇ (ਐੱਸਕੇਐੱਮ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਕੇਂਦਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਲਈ ਗਠਿਤ ਕੀਤੀ ਜਾਣ ਵਾਲੀ ਕਮੇਟੀ ’ਚ ਕੋਈ ਮੈਂਬਰ ਨਹੀਂ ਭੇਜੇਗਾ। ਮੋਰਚੇ ਦੇ ਆਗੂਆਂ ਵੱਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਉਹ ਉਦੋਂ ਤਕ ਇਸ ਕਮੇਟੀ ਲਈ ਆਪਣਾ ਮੈਂਬਰ ਨਹੀਂ ਦੇਣਗੇ, ਜਦੋਂ ਤਕ ਸਾਨੂੰ ਇਸ ਦੀਆਂ ਸ਼ਰਤਾਂ ਨਹੀਂ ਦੱਸੀਆਂ ਜਾਂਦੀਆਂ। ਜਦੋਂ ਤਕ ਸਾਨੂੰ ਕਮੇਟੀ ਦੀ ਕਾਰਜਪ੍ਰਣਾਲੀ ਦੀ ਜਾਣਕਾਰੀ ਨਹੀਂ ਮਿਲਦੀ, ਉਦੋਂ ਤਕ ਅਸੀਂ ਇਸ ਵਿਚ ਨਹੀਂ ਸ਼ਾਮਲ ਹੋਵਾਂਗੇ।

ਉਨ੍ਹਾਂ ਕਿਹਾ ਕਿ ਮੋਰਚੇ ਦੀ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਯੁੱਧਵੀਰ ਸਿੰਘ ਨੂੰ 22 ਮਾਰਚ ਨੂੰ ਖੇਤੀ ਸਕੱਤਰ ਦਾ ਫੋਨ ਆਇਆ ਸੀ ਕਿ ਉਹ ਕਮੇਟੀ ਲਈ ਦੋ-ਤਿੰਨ ਨਾਂ ਦੇਣ। ਬਿਆਨ ’ਚ ਕਿਹਾ ਗਿਆ ਹੈ ਕਿ ਜ਼ੁਬਾਨੀ ਗੱਲਬਾਤ ’ਚ ਇਹ ਨਹੀਂ ਦੱਸਿਆ ਗਿਆ ਕਿ ਕਮੇਟੀ ਦੇ ਕਿੰਨੇ ਮੈਂਬਰ ਹੋਣਗੇ ਤੇ ਉਹ ਕਿਵੇਂ ਕੰਮ ਕਰੇਗੀ।

Share This :

Leave a Reply