ਕਿਰਨ ਬੁੱਕ ਡਿਪੂ ਦੇ ਮਾਲਕ ਕਿਰਨ ਆਨੰਦ ਨੂੰ ਕੀਤਾ ਗਿਆ ਗ੍ਰਿਫਤਾਰ

ਜਲੰਧਰ, ਮੀਡੀਆ ਬਿਊਰੋ:

ਮਾਈ ਹੀਰਾਂ ਗੇਟ ਸਥਿਤ ਕਿਰਨ ਬੁੱਕ ਡਿਪੂ ਦੇ ਮਾਲਕ ਕਿਰਨ ਆਨੰਦ ਨੂੰ ਪੁਲਿਸ ਵੱਲੋਂ ਜਾਅਲੀ ਕਿਤਾਬਾਂ ਛਾਪਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਧੋਖਾਧੜੀ ਤੇ ਕਾਪੀ ਰਾਈਡ ਐਕਟ ਤਹਿਤ ਪੁਲਿਸ ਨੇ ਕਿਰਨ ਆਨੰਦ ਨੂੰ ਗ੍ਰਿਫ਼ਤਾਰ ਕੀਤਾ ਹੈ।

ਕਿਰਨ ਆਨੰਦ ‘ਤੇ ਨੋਇਡ ਦੀ ਇਕ ਕੰਪਨੀ ਨੇ ਡੁਪਲੀਕੇਟ ਕਿਤਾਬਾਂ ਛਾਪਣ ਦਾ ਦੋਸ਼ ਲਾਇਆ ਸੀ। ਨੋਇਡਾ ਦੇ ਗੌਤਮ ਨਗਰ ਸਥਿਤ ਪੀਐੱਮ ਪਬਲਿਸ਼ਰਜ਼ ਕੰਪਨੀ ਨੇ ਪੁਲਿਸ ਕਮਿਸ਼ਨਰ ਜਲੰਧਰ ਨੂੰ ਸ਼ਿਕਾਇਤ ਦੇ ਕੇ ਦੋਸ਼ ਲਾਇਆ ਸੀ ਕਿ 6ਵੀਂ ਤੇ 8ਵੀਂ ਕਲਾਸ ਦੀਆਂ ਉਨ੍ਹਾਂ ਦੀ ਕੰਪਨੀ ਦੀਆਂ ਦੋ ਕਿਤਾਬਾਂ ਕਿਰਨ ਬੁੱਕ ਡਿਪੂ ਵੱਲੋਂ ਡੁਪਲੀਕੇਟ ਛਾਪ ਕੇ ਵੇਚੀਆਂ ਜਾ ਰਹੀਆਂ ਹਨ। ਪੁਲਿਸ ਨੇ ਛਾਪੇਮਾਰੀ ਕਰ ਕੇ ਮੌਕੇ ਤੋਂ ਫੋਟੋ ਸਟੇਟ ਕੀਤੀਆਂ ਕਿਤਾਬਾਂ ਬਰਾਮਦ ਕਰ ਲਈਆਂ ਹਨ।

Share This :

Leave a Reply