ਨਵੀਂ ਦਿੱਲੀ (ਮੀਡੀਆ ਬਿਊਰੋ): WI vs SA: ਵੈਸਟਇੰਡੀਜ਼ ਅਤੇ ਸਾਊਥ ਅਫਰੀਕਾ ਵਿਚਕਾਰ 5 ਮੈਚਾਂ ਦੀ ਟੀ 20 ਇੰਟਰਨੈਸ਼ਨਲ ਸੀਰੀਜ਼ ਖੇਡੀ ਜਾ ਰਹੀ ਹੈ। ਇਸ ਸੀਰੀਜ਼ ਦੇ ਚਾਰ ਮੁਕਾਬਲੇ ਖੇਡੇ ਜਾ ਚੁੱਕੇ ਹਨ ਅਤੇ ਦੋਵੇਂ ਟੀਮਾਂ ਇਸ ਸਮੇਂ 2-2 ਦੀ ਬਰਾਬਰੀ ’ਤੇ ਖਡ਼੍ਹੀਆਂ ਹਨ ਕਿਉਂਕਿ ਸੀਰੀਜ਼ ਦਾ ਚੌਥਾ ਮੈਚ ਮੇਜ਼ਬਾਨ ਕੈਬੇਬਿਆਈ ਟੀਮ ਨੇ 21 ਦੌਡ਼ਾਂ ਨਾਲ ਜਿੱਤਿਆ ਹੈ। ਸੀਰੀਜ਼ ਦਾ ਪਹਿਲਾ ਮੁਕਾਬਲਾ ਵੀ ਵੈਸਟਇੰਡੀਜ਼ ਨੇ ਜਿੱਤਿਆ ਸੀ ਜਦਕਿ ਅਗਲੇ ਦੋ ਮੈਚਾਂ ਵਿਚ ਸਾਊੁਥ ਅਫਰੀਕਾ ਦੀ ਟੀਮ ਨੇ ਬਾਜ਼ੀ ਮਾਰੀ ਸੀ। ਚੌਥੇ ਮੈਚ ਵਿਚ ਕਪਤਾਨ ਕਿਰੋਨ ਪੋਲਾਰਡ ਦਾ ਬੱਲਾ ਚੱਲਿਆ ਅਤੇ ਉਸ ਦੀ ਹਨੇਰੀ ਵਿਚ ਸਾਊਥ ਅਫਰੀਕਾ ਦੀ ਟੀਮ ਉੱਡ ਗਈ। ਦਰਅਸਲ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਵੈਸਟਇੰਡੀਜ਼ ਦੀ ਟੀਮ ਨੂੰ ਤੇਜ਼ ਸ਼ੁਰੂਆਤ ਜ਼ਰੂਰ ਮਿਲੀ ਪਰ ਇਸ ਤੋਂ ਬਾਅਦ ਲਗਾਤਾਰ 2 ਵਿਕਟਾਂ ਜਲਦੀ ਹੀ ਡਿੱਗ ਗਈਆਂ। ਇਸ ਤੋਂ ਬਾਅਦ ਛੋਟੀ ਜਿਹੀ ਸਾਂਝੇਦਾਰੀ ਹੋਈ ਪਰ ਪਾਸੇ ਦੇ ਵਿਕਟ ਡਿੱਗਦੇ ਗਏ। ਆਖਰ ਵਿਚ ਕਿਰੋਨ ਪੋਲਾਰਡ ਨੇ ਜ਼ਿੰਮੇਵਾਰੀ ਸੰਭਾਲੀ ਅਤੇ ਟੀਮ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਇਆ। ਕਿਰੋਨ ਪੋਲਾਰਡ ਨੇ 25 ਗੇਂਦਾਂ ਵਿਚ 2 ਚੌਕ ਅਤੇ 5 ਛੱਕੇ ਦੀ ਮਦਦ ਨਾਲ 51 ਦੌਡ਼ਾ ਦੀ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਦਾ ਸਟ੍ਰਾਇਕਰੇਟ 204 ਦਾ ਸੀ। ਪੋਲਾਰਡ ਨੇ 24 ਗੇਂਦਾਂ ਵਿਚ ਅਰਧਸੈਂਕਡ਼ਾ ਪੂਰਾ ਕੀਤਾ।
ਹਾਲਾਂਕਿ ਉਹ ਪਾਰੀ ਦੀ ਆਖਰੀ ਗੇਂਦ ’ਤੇ ਇਕ ਵੀ ਦੌਨ ਨਹੀਂ ਬਣਾ ਸਕੇ। ਕੈਬੇਬਿਆਈ ਟੀਮ ਵੱਲੋਂ ਕਪਤਾਨ ਕਿਰੋਨ ਪੋਲਾਰਡ ਤੋਂ ਇਲਾਵਾ ਲੈਂਡਲ ਸਿਮੰਸ ਨੇ 34 ਗੇਂਦਾਂ ਵਿਚ 4 ਚੌਕ ਅਤੇ 4 ਛੱਕੇ ਦੀ ਮਦਦ ਨਾਲ 47 ਦੌਡ਼ਾਂ ਦੀ ਪਾਰੀ ਖੇਡੀ। ਵੈਸਟਇੰਡੀਜ਼ ਨੇ 20 ਓਵਰ ਵਿਚ 6 ਵਿਕਟਾਂ ਗਵਾ ਕੇ 167 ਦੌਡ਼ਾਂ ਬਣਾਈਟਾਂ। ਉਧਰ ਸਾਊਥ ਅਫਰੀਕਾ ਵੱਲੋਂ ਜਾਰਜ ਲਿੰਡੇ ਅਤੇ ਤਬਰੇਜ਼ ਸ਼ਮੀ ਨੇ 2-2 ਵਿਕਟ ਲਏ। ਇਕ ਇਥ ਵਿਕਟ ਐਨਰਿਕ ਨਾਰਖਿਆ ਅਤੇ ਕਗਿਸੋ ਰਬਾਦਾ ਨੂੰ ਮਿਲਿਆ। ਉਥੇ 168 ਦੌਡ਼ਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸਾਊਥ ਅਫਰੀਕਾ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਪਰ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡਿਕਾਕ ਨੇ 43 ਗੇਂਦਾਂ ਵਿਚ 60 ਦੌਡ਼ਾਂ ਦੀ ਪਾਰੀ ਖੇਡੀ ਪਰ ਉਨ੍ਹਾਂ ਨੂੰ ਬਾਕੀ ਬੱਲੇਬਾਜ਼ਾਂ ਦਾ ਜ਼ਿਆਦਾ ਸਾਥ ਨਹੀਂ ਮਿਲਿਆ। ਟੀਮ 20 ਓਵਰ ਵਿਚ 9 ਵਿਕਟਾਂ ਗਵਾ ਕੇ 146 ਦੌਡ਼ਾਂ ਹੀ ਬਣਾ ਸਕੀ ਤੇ ਮੁਕਾਬਲਾ 21 ਦੌਡ਼ਾਂ ਨਾਲ ਹਾਰ ਗਈ।