ਖੰਨਾ ਮੰਡੀ ’ਚ 18 ਲੱਖ ਕੁਇੰਟਲ ਦੇ ਕਰੀਬ ਝੋਨੇ ਦੀ ਖ਼੍ਰੀਦ, 90 ਪ੍ਰਤੀਸ਼ਤ ਲਿਫਟਿੰਗ ਹੋਣ ਦਾ ਦਾਅਵਾ

ਖੰਨਾ (ਪਰਮਜੀਤ ਸਿੰਘ ਧੀਮਾਨ) – ਏਸ਼ੀਆ ਦੀ ਵੱਡੀ ਅਨਾਜ ਮੰਡੀ ਖੰਨਾ ਵਿਚ ਹੁਣ ਤੱਕ 17.68.544 ਕੁਇੰਟਲ ਝੋਨੇ ਦੀ ਖ੍ਰੀਦ ਹੋ ਚੁੱਕੀ ਹੈ ਜੋ ਪਿਛਲੇ ਵਰ੍ਹੇ ਦੇ ਮੁਕਾਬਲੇ ਕਰੀਬ 24 ਹਜ਼ਾਰ ਕੁਇੰਟਲ ਵਧੇਰੇ ਹੈ। ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਐਸ. ਐਸ. ਚੀਮਾ ਨੇ ਦੱਸਿਆ ਕਿ ਪਿਛਲੇ ਵਰ੍ਹੇ ਮੰਡੀ ਵਿਚ ਕੁੱਲ 24.48.216 ਕੁਇੰਟਲ ਝੋਨਾ ਪੁੱਜਾ ਸੀ, ਪ੍ਰਤੂੰ ਇਸ ਵਾਰ ਹੋ ਰਹੀ ਨਿਰੰਤਰ ਆਮਦ ਅਨੁਸਾਰ ਕੁੱਲ 25 ਲੱਖ ਕੁਇੰਟਲ ਝੋਨਾ ਪੁੱਜਣ ਦੀ ਆਸ ਹੈ। ਇਸੇ ਦੌਰਾਨ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ ਨੇ ਦੱਸਿਆ ਕਿ ਜਿੱਥੇ ਮੰਡੀ ਵਿਚ ਝੋਨੇ ਦੀ ਖ਼੍ਰੀਦ ਦੂਜੇ ਸ਼ਹਿਰਾਂ ਦੇ ਮੁਕਾਬਲੇ ਤੇਜ਼ ਹੈ।

ਉੱਥੇ ਲਿਫਟਿੰਗ ਵੀ ਨਾਲੋਂ ਨਾਲ ਹੋ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਤੱਕ ਮੰਡੀ ਵਿਚ ਖ਼੍ਰੀਦੇ ਝੋਨੇ ਦੀ 90 ਪ੍ਰਤੀਸ਼ਤ ਲਿਫਟਿੰਗ ਹੋ ਚੁੱਕੀ ਹੈ। ਮੰਡੀ ਵਿਚੋਂ ਅੱਜ ਤੱਕ ਸਰਕਾਰੀ ਖ੍ਰੀਦ ਏਜੰਸੀਆਂ ਪਨਗ੍ਰੇਨ ਨੇ 9.24.259 ਕੁਇੰਟਲ, ਮਾਰਕਫੈਡ ਨੇ 3.49.906 ਕੁਇੰਟਲ, ਪਨਸਪ ਨੇ 2.89.760 ਕੁਇੰਟਲ, ਵੇਅਰ ਹਾਊਸ ਕਾਰਪੋਰੇਸ਼ਨ ਨੇ 2.00.708 ਕੁਇੰਟਲ, ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ 2781 ਕੁਇੰਟਲ ਅਤੇ ਪ੍ਰਾਈਵੇਟ ਆਦਰਿਆਂ ਨੇ 1130 ਕੁਇੰਟਲ ਝੋਨਾ ਖ੍ਰੀਦਿਆ ਹੈ। ਇਸੇ ਤਰ੍ਹਾਂ ਮੰਡੀ ਵਿਚ ਬਾਸਮਤੀ ਝੋਨਾ ਪੁੱਜਿਆ, ਜੋ ਹੁਣ ਤੱਕ 38432 ਕੁਇੰਟਲ ਖ੍ਰੀਦਿਆ ਗਿਆ।

Share This :

Leave a Reply