ਨਿਆਮੀ(ਮੀਡੀਆ ਬਿਊਰੋ): ਪੱਛਮੀ ਅਫੀਰਕਾ ਦੇ ਦੇਸ਼ ਬੁਰਕਿਨਾ ਫਾਸੋ ’ਚ ਜੇਹਾਦੀਆਂ ਨੇ ਇਕ ਪਿੰਡ ’ਚ ਸੌ ਲੋਕਾਂ ਦੀ ਹੱਤਿਆ ਕਰ ਦਿੱਤੀ। ਜੇਹਾਦੀਆਂ ਨੇ ਘਰ ਅਤੇ ਬਾਜ਼ਾਰ ਅੱਗ ਦੇ ਹਵਾਲੇ ਕਰ ਦਿੱਤੇ। ਸਰਕਾਰੀ ਬੁਲਾਰੇ ਓਸੈਨੀ ਤੰਬੋਰਾ ਨੇ ਦੱਸਿਆ ਕਿ ਇਹ ਘਟਨਾ ਨਾਈਜਰ ਦੀ ਸਰਹੱਦ ਨਾਲ ਲੱਗੇ ਯਾਘਾ ਸੂਬੇ ਦੇ ਸੋਲਹਾਨ ਪਿੰਡ ’ਚ ਵਾਪਰੀ।
ਇੱਥੇ ਜੇਹਾਦੀਆਂ ਨੇ ਸਥਾਨਕ ਬਾਜ਼ਾਰ ਅਤੇ ਕਈ ਘਰਾਂ ਨੂੰ ਸਭ ਤੋਂ ਪਹਿਲਾਂ ਅੱਗ ਲਾਈ ਤੇ ਉਸ ਤੋਂ ਬਾਅਦ ਪਿੰਡ ਦੇ ਲੋਕਾਂ ਦੀ ਹੱਤਿਆ ਕਰ ਦਿੱਤੀ। ਪ੍ਰਧਾਨ ਮੰਤਰੀ ਰੋਚ ਮਾਰਕ ਕ੍ਰਿਸਚੀਅਨ ਕਾਬੋਰ ਨੇ ਇਸ ਘਟਨਾ ਨੂੰ ਦਰਦਨਾਕ ਦੱਸਿਆ। ਸਰਕਾਰ ਨੇ 72 ਘੰਟੇ ਦੇ ਸ਼ੋਕ ਦਾ ਐਲਾਨ ਕੀਤਾ। ਫਿਲਹਾਲ ਕਿਸੇ ਗਰੁੱਪ ਨੇ ਇਸ ਘਟਨਾ ਦੀ ਜ਼ਿੰਮੇਦਾਰੀ ਨਹੀਂ ਲਈ।