ਖੰਨਾ (ਪਰਮਜੀਤ ਸਿੰਘ ਧੀਮਾਨ) – ਅੱਜ ਇੱਥੇ ਸਰਕਾਰੀ ਆਈ.ਟੀ.ਆਈਜ਼ ਠੇਕਾ ਮੁਲਾਜ਼ਮਾਂ ਨੇ ਹਰਚਰਨ ਸਿੰਘ ਦੀ ਅਗਵਾਈ ਹੇਠਾਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨਾਲ ਮੁਲਾਕਾਤ ਕਰਦਿਆਂ ਆਪਣੀਆਂ ਹੱਕੀਂ ਮੰਗਾਂ ਸਬੰਧੀ ਜਾਣੂੰ ਕਰਵਾਇਆ। ਇਸ ਮੌਕੇ ਮੁੱਖ ਮੰਤਰੀ ਦੇ ਨਾਂਅ ਵਿਧਾਇਕ ਕੋਟਲੀ ਨੂੰ ਮੰਗ-ਪੱਤਰ ਵੀ ਸੌਂਪਿਆ ਗਿਆ। ਮੁਲਾਜ਼ਮਾਂ ਨੇ ਕਿਹਾ ਕਿ ਆਈਐਮਸੀ ਦੁਆਰਾ 350 ਦੇ ਕਰੀਬ ਭਰਤੀ ਇੰਸਟਰਕਟਰਜ਼ ਵਜੋਂ ਬਿਨ੍ਹਾਂ ਕਿਸੇ ਸਰਕਾਰੀ ਸਹੂਲਤ ਤੋਂ ਸੇਵਾ ਨਿਭਾਅ ਰਹੇ ਹਨ ਅਤੇ ਸਾਡੀ ਭਰਤੀ ਸਰਕਾਰੀ ਗਾਈਡਲਾਈਨਜ਼ ਦੁਆਰਾ ਮੈਰਿਟ ਲਿਸਟ ਦੇ ਅਧਾਰ ’ਤੇ ਕੀਤੀ ਗਈ ਹੈ।
ਇਸ ਮੌਕੇ ਅਸ਼ੀਸ਼ ਵਰਮਾ ਅਤੇ ਅਮਰਜੀਤ ਕੌਰ ਨੇ ਕਿਹਾ ਕਿ ਸਾਡੇ ਤੋਂ ਸਰਕਾਰੀ ਮੁਲਾਜ਼ਮਾਂ ਤੋਂ ਵਧੇਰੇ ਕੰਮ ਲਿਆ ਜਾਂਦਾ ਹੈ, ਇਸ ਲਈ ਉਹ ਪਲੇਸਮੈਂਟ ਲਈ ਦਾਖਲਾ ਕਰਨਾ, ਘਰ-ਘਰ ਰੁਜ਼ਗਾਰ ਪ੍ਰੋਗਰਾਮ ਲਈ ਸਿਖਿਆਰਥੀਆਂ ਦੀ ਪਲੇਸਮੈਂਟ ਕਰਵਾਉਣੀ, ਕਰੋਨਾ ਸਮੇਂ ਦੌਰਾਨ ਮਾਸਕ ਤਿਆਰ ਕਰਨੇ ਆਦਿ।
ਉਨ੍ਹਾਂ ਕਿਹਾ ਕਿ ਤਕਨੀਕੀ ਸਿੱਖਿਆ ਤੇ ਉਦਯੋਗਿਕ ਵਿਭਾਗ ਵੱਲੋਂ ਨਵੇਂ ਗੈਸਟ ਫੈਕਲਟੀ ਇੰਸਟਰਕਟਰਜ਼ ਰੱਖਣ ਲਈ 15 ਹਜ਼ਾਰ ਰੁਪਏ ਦੇਣ ਦਾ ਬਜਟ ਜਾਰੀ ਕੀਤਾ ਗਿਆ ਹੈ, ਪ੍ਰਤੂੰ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ।
ਉਨ੍ਹਾਂ ਦੀਆਂ ਤਨਖਾਹਾਂ ਜਾਰੀ ਗਾਈਲਾਈਨਜ਼ ਤੋਂ ਕਿਤੇ ਘੱਟ ਹਨ। ਇਸ ਮੌਕੇ ਸਰਬਜੀਤ ਕੌਰ, ਰਮਨਪ੍ਰੀਤ ਕੌਰ ਤੇ ਬਲਜੀਤ ਕੌਰ ਨੇ ਮੰਗ ਕੀਤੀ ਕਿ ਇੰਸਟਰਕਟਰਜ਼ ਨੂੰ ਬਿਨ੍ਹਾਂ ਸ਼ਰਤ ਹਿਮਾਚਲ ਸਰਕਾਰ ਦੀ ਤਰਜ ਤੇ ਤਕਨੀਤੀ ਸਿੱਖਿਆ ਵਿਭਾਗ ਅਧੀਨ ਮਰਜ਼ ਕੀਤਾ ਜਾਵੇ, 15 ਹਜ਼ਾਰ ਰੁਪਏ ਮਹੀਨਾ 5 ਪ੍ਰਤੀਸ਼ਤ ਇੰਕਰੀਮੈਂਟਨ ਨਾਲ ਤਨਖਾਹ ਦਿੱਤੀ ਜਾਵੇ ਆਦਿ। ਵਿਧਾਇਕ ਕੋਟਲੀ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਮੁੱਖ ਮੰਤਰੀ ਤੱਕ ਪਹੁੰਚਾ ਕੇ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ।