ਫਰੀਦਕੋਟ ਵਿੱਚ ਸਵੇਰ ਤੋਂ ਪੈ ਰਿਹਾ ਹੈ ਮੀਂਹ

ਫਰੀਦਕੋਟ, ਮੀਡੀਆ ਬਿਊਰੋ:

ਮੰਗਲਵਾਰ ਸਵੇਰੇ ਜ਼ਿਲੇ ‘ਚ ਪੈ ਰਹੀ ਕਹਿਰ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ। ਅਸਮਾਨ ਵਿੱਚ ਕਾਲੇ ਬੱਦਲਾਂ ਦੀ ਗਰਜ ਦੇ ਵਿਚਕਾਰ ਲੋਕ ਜਾਗ ਪਏ। ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਸਵੇਰ ਤੋਂ ਹੀ ਰੁਕ-ਰੁਕ ਕੇ ਚੱਲ ਰਹੀ ਬਾਰਿਸ਼ ਅਤੇ ਠੰਢੀਆਂ ਹਵਾਵਾਂ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਮੰਗਲਵਾਰ ਦੀ ਸਵੇਰ ਦੇ ਤਾਪਮਾਨ ਵਿੱਚ ਵੀ ਸੋਮਵਾਰ ਦੇ ਮੁਕਾਬਲੇ ਅੱਠ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ।

ਸ਼ਾਮ ਨੂੰ ਲੁਧਿਆਣਾ ਵਿੱਚ ਬੂੰਦਾਬਾਂਦੀ ਦੀ ਸੰਭਾਵਨਾ

ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ। ਸਵੇਰ ਤੋਂ ਹੀ ਧੂੜ ਭਰੀਆਂ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਗਰਮੀ ਘੱਟ ਮਹਿਸੂਸ ਹੋ ਰਹੀ ਹੈ। ਪਰ ਧੂੜ ਭਰੀ ਹਵਾ ਕਾਰਨ ਰਾਹਗੀਰਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਧੂੜ ਕਾਰਨ ਰਾਹਗੀਰਾਂ ਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਸੀ। ਅੱਜ ਸਵੇਰੇ ਪਾਰਾ ਵੀ ਹੋਰਨਾਂ ਦਿਨਾਂ ਦੇ ਮੁਕਾਬਲੇ ਹੇਠਾਂ ਦਰਜ ਕੀਤਾ ਗਿਆ। ਸਵੇਰੇ 8 ਵਜੇ ਪਾਰਾ 21 ਡਿਗਰੀ ਸੈਲਸੀਅਸ ਸੀ।

ਮੌਸਮ ‘ਚ ਆਈ ਅਚਾਨਕ ਆਈ ਤਬਦੀਲੀ ਕਾਰਨ ਲੋਕਾਂ ਤੇ ਪਸ਼ੂ-ਪੰਛੀਆਂ ਨੇ ਬੇਸ਼ੱਕ ਸੁੱਖ ਦਾ ਸਾਹ ਲਿਆ ਹੈ ਪਰ ਮੰਡੀਆਂ ‘ਚ ਪਈਆਂ ਲੱਖਾਂ ਬੋਰੀਆਂ ਕਣਕ ‘ਚ ਡੁੱਬਣ ਦਾ ਡਰ ਵਧ ਗਿਆ ਹੈ, ਹਾਲਾਂਕਿ ਪ੍ਰਸ਼ਾਸਨ ਵਲੋਂ ਤੇਜ਼ੀ ਨਾਲ ਲਿਫਟਿੰਗ ਦਾ ਦਾਅਵਾ ਕੀਤਾ ਜਾ ਰਿਹਾ ਹੈ | ਹੈ। ਕਹਿਰ ਦੀ ਗਰਮੀ ਕਾਰਨ ਸੁੱਕ ਰਹੇ ਰੁੱਖਾਂ-ਬੂਟਿਆਂ ਲਈ ਇਹ ਮੀਂਹ ਵਰਦਾਨ ਤੋਂ ਘੱਟ ਨਹੀਂ ਹੈ, ਖ਼ਬਰ ਲਿਖੇ ਜਾਣ ਤੱਕ ਅੱਜ ਸਵੇਰ ਤੋਂ ਹੀ ਫ਼ਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ 2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਤੇਜ਼ ਹੋ ਗਿਆ ਸੀ।

ਮੰਡੀਆਂ ‘ਚ ਪਈਆਂ ਕਣਕਾਂ, ਕਿਸਾਨਾਂ ਦੀ ਚਿੰਤਾ ਵਧੀ

ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਨੇ ਪਹਿਲਾਂ ਹੀ ਸੂਬੇ ‘ਚ ਹਨ੍ਹੇਰੀ ਅਤੇ ਮੀਂਹ ਦੀ ਭਵਿੱਖਬਾਣੀ ਕੀਤੀ ਸੀ। ਇਸ ਨਾਲ ਕਿਸਾਨਾਂ ਲਈ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਕਿਉਂਕਿ ਅਜੇ ਵੀ ਕਣਕ ਦੀ ਵਾਢੀ ਚੱਲ ਰਹੀ ਹੈ ਅਤੇ ਮੰਡੀਆਂ ਵਿੱਚ ਕਣਕ ਦੀ ਭਰਮਾਰ ਹੈ। ਮੀਂਹ ਕਿਸਾਨਾਂ ਦੀ ਮਿਹਨਤ ਨੂੰ ਵਿਗਾੜ ਸਕਦਾ ਹੈ। ਪਹਿਲਾਂ ਹੀ ਵੱਧ ਤਾਪਮਾਨ ਕਾਰਨ ਕਣਕ ਦਾ ਝਾੜ ਘਟਣ ਕਾਰਨ ਕਿਸਾਨ ਨਾਖੁਸ਼ ਹਨ। ਦੂਜੇ ਪਾਸੇ ਸੋਮਵਾਰ ਨੂੰ ਪੰਜਾਬ ‘ਚ ਪੈ ਰਹੀ ਕਹਿਰ ਅਤੇ ਗਰਮੀ ਨੇ ਲੋਕਾਂ ਨੂੰ ਤਰਸ ਕੇ ਰੱਖ ਦਿੱਤਾ। ਮੁਕਤਸਰ ਦੂਜੇ ਦਿਨ ਵੀ ਪੰਜਾਬ ਵਿੱਚ ਸਭ ਤੋਂ ਵੱਧ ਰਿਹਾ।

Share This :

Leave a Reply