ਭਾਰਤੀ-ਅਮਰੀਕੀ ਸੁਮਿਤਾ ਨੇ ਜਿੱਤਿਆ ‘ਯੂਰਪੀ ਇਨਵੈਂਟਰ ਐਵਾਰਡ’

ਲੰਡਨ(ਮੀਡੀਆ ਬਿਊਰੋ) : ਭਾਰਤੀ-ਅਮਰੀਕੀ ਰਸਾਇਣ ਸ਼ਾਸਤਰੀ ਸੁਮਿਤਾ ਮਿੱਤਰਾ ਨੇ ਯੂਰਪ ਵਿਚ ਨਵੀਨਤਾ ਲਈ ਸਭ ਤੋਂ ਵੱਕਾਰੀ ਪੁਰਸਕਾਰਾਂ ਵਿਚੋਂ ਇਕ ਯੂਰਪੀ ਇਨਵੈਂਟਰ ਐਵਾਰਡ 2021 ਜਿੱਤਿਆ ਹੈ। ਇਹ ਪੁਰਸਕਾਰ ਉਨ੍ਹਾਂ ਨੂੰ ਨੈਨੋ ਤਕਨਾਲੌਜੀ ਦੀ ਵਰਤੋਂ ਨਾਲ ਦੰਦਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਉਨ੍ਹਾਂ ਵੱਲੋਂ ਕੀਤੇ ਕੰਮ ਸਬੰਧੀ ਦਿੱਤਾ ਗਿਆ। ਉਨ੍ਹਾਂ ਦੀ ਤਕਨਾਲੌਜੀ ਦੀ ਵਰਤੋਂ ਹੁਣ ਦੁਨੀਆਭਰ ਦੇ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਹੈ।

ਮਿੱਤਰਾ ਨੇ ‘ਗੈਰ-ਯੂਰਪੀ ਪੇਟੈਂਟ ਆਫ਼ਿਸ ਦੇਸ਼ਾਂ’ ਦੀ ਸ਼੍ਰੇਣੀ ਵਿਚ ਯੂਰਪੀਅਨ ਇਨਵੈਂਟਰ ਐਵਾਰਡ 2021 ਜਿੱਤਿਆ। ਯੂਰਪੀ ਪੇਟੈਂਟ ਆਫਿਸ (ਈ.ਪੀ.ਓ.) ਨੇ ਇਕ ਬਿਆਨ ਵਿਚ ਕਿਹਾ ਕਿ ਇਸ ਖੋਜ ਵਿਚ ਦੇਖਿਆ ਗਿਆ ਕਿ ਨੈਨੋਕਲਸਟਰ ਦਾ ਇਸਤੇਮਾਲ ਦੰਦਾਂ ਲਈ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਨਤੀਜੇ ਵਜੋਂ ਇਕ ਮਜ਼ਬੂਤ, ਟਿਕਾਊ ਅਤੇ ਦੇਖਣ ਵਿਚ ਸੁਖ਼ਦ ਅਹਿਸਾਸ ਵਾਲੀ ਫੀÇਲੰਗ (ਦੰਦਾਂ ਵਿਚਾਲੇ ਛੇਕ ਜਾਂ ਟੋਇਆਂ ਨੂੰ ਭਰਨ ਲਈ ਇਸਤੇਮਾਲ ਹੋਣ ਵਾਲਾ ਪਦਾਰਥ) ਮਿਲੀ। ਇਸ ਵਿਚ ਕਿਹਾ ਗਿਆ ਕਿ ਉਨ੍ਹਾਂ ਵੱਲੋਂ ਤਿਆਰ ਸਮੱਗਰੀ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦੂਰ ਹੋਣਗੀਆਂ ਜੋ ਪਹਿਲਾਂ ਦੰਦਾਂ ਦੀ ‘ਫੀÇਲੰਗ’ ਕਰਦੇ ਸਮੇਂ ਆਉਂਦੀਆਂ ਸਨ।

ਬਿਆਨ ਵਿਚ ਕਿਹਾ ਗਿਆ ਕਿ ਉਨ੍ਹਾਂ ਵੱਲੋਂ ਬਣਾਈ ਗਈ ਇਸ ਤਕਨੀਕ ਦਾ ਇਸਤੇਮਾਲ ਦੁਨੀਆ ਭਰ ਵਿਚ ਇਕ ਅਰਬ ਤੋਂ ਵੱਧ ਲੋਕਾਂ ਦੇ ਦੰਦਾਂ ਦੇ ਇਲਾਜ ਵਿਚ ਸਫ਼ਲਤਾਪੂਰਵਕ ਕੀਤਾ ਜਾ ਚੁੱਕਾ ਹੈ। ਅਮਰੀਕਾ ਦੀ ਬਹੁ-ਰਾਸ਼ਟਰੀ ਕੰਪਨੀ 3ਐਮ ਦੇ ‘ਓਰਲ ਕੇਅਰ ਡਿਵੀਜਨ’ (ਮੂੰਹ ਦੀ ਦੇਖ਼ਭਾਲ ਸਬੰਧੀ ਇਕਾਈ) ਵਿਚ ਕੰਮ ਕਰਦੇ ਹੋਏ ਮਿੱਤਰਾ ਨੇ ਪਹਿਲਾਂ ਮੌਜੂਦ ਤਕਨੀਕ ਦੇ ਬਦਲ ਦੀ ਭਾਲ ਦਾ ਸੰਕਲਪ ਲਿਆ। ਮਿੱਤਰਾ ਦੇ ਇਸ ਨਵੀਂ ਤਕਨੀਕ ਨਾਲ ਤਿਆਰ ਫਿਲਰ ‘ਫਿਲਟੇਕ ਟੀ.ਐਮ.ਸੁਪਰੀਮ’ ਦਾ ਵਪਾਰਕ ਇਸਤੇਮਾਲ 3ਐਮ ਵੱਲੋਂ 2002 ਵਿਚ ਸ਼ੁਰੂ ਕੀਤਾ ਗਿਆ ਸੀ।

Share This :

Leave a Reply