ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਯੂ ਸੀ ਡੇਵਿਸ, ਕੈਲੀਫੋਰਨੀਆ ਦਾ ਭਾਰਤੀ ਮੂਲ ਦਾ ਅਮਰੀਕਨ ਪੀ ਐਚ ਡੀ ਵਿਦਿਆਰਥੀ ਤਨਿਸ਼ਕ ਅਬਰਾਹਮ ਇਕ ਲੱਖ ਡਾਲਰ ਵਾਲੇ ਗਲੋਬਲ ਸਟੂਡੈਂਟ ਪੁਰਸਕਾਰ ਦੇ ਫਾਇਨਲ ਵਿਚ ਪੁੱਜ ਗਿਆ ਹੈ। ਉਸ ਦੇ ਨਾਲ ਅੰਤਿਮ ਦੌਰ ਲਈ ਚੁਣੇ ਗਏ 49 ਹੋਰ ਵਿਦਿਆਰਥੀ ਵੀ ਸ਼ਾਮਿਲ ਹਨ। ਇਹ ਪੁਰਸਕਾਰ ਲੰਡਨ ਦੀ ਫਿਲਾਂਟਥਰਾਪੀ ਆਰਗੇਨਾਈਜੇਸ਼ਨ ਤੇ ਅਮਰੀਕਾ ਦੀ ਚੈਗ ਆਰਗੇਨਾਈਜੇਸ਼ਨ ਵੱਲੋਂ ਦਿੱਤਾ ਜਾਂਦਾ ਹੈ। ਫਾਈਨਲ ਵਿਚ ਪੁੱਜਣ ਵਾਲੇ 50 ਵਿਦਿਆਰਥੀ 30 ਦੇਸ਼ਾਂ ਦੇ ਹਨ ਤੇ ਇਨਾਂ ਦੀ ਉਮਰ 17 ਤੋਂ 30 ਸਾਲ ਦੇ ਦਰਮਿਆਨ ਹੈ। ਇਨਾਂ ਦੀ ਚੋਣ ਵਿਸ਼ਵ ਭਰ ਦੇ 94 ਦੇਸ਼ਾਂ ਦੇ 3500 ਵਿਦਿਆਰਥੀਆਂ ਵਿਚੋਂ ਕੀਤੀ ਗਈ ਹੈ।
2021-10-04