ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਵਾਸ਼ਿੰਗਟਨ ਰਾਜ ਦੀ ਸੈਨੇਟਰ ਭਾਰਤੀ ਮੂਲ ਦੀ ਮਾਨਕਾ ਢੀਂਗਰਾ ਨੂੰ ਸੈਨਟ ਦੀ ਲਾਅ ਐਂਡ ਜਸਟਿਸ ਕਮੇਟੀ ਦੀ ਪ੍ਰਧਾਨ ਬਣਾਇਆ ਗਿਆ ਹੈ। ਆਪਣੀ ਨਿਯੁਕਤੀ ਉਪਰੰਤ ਉਨ੍ਹਾਂ ਕਿਹਾ ਕਿ ਮੇਰੇ ਸਾਥੀਆਂ ਨੇ ਮੈਨੂੰ ਮਾਣ ਸਨਮਾਨ ਦਿੱਤਾ ਹੈ ਮੈਂ ਆਪਣੀ ਭੂਮਿਕਾ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵਾਂਗੀ। ਜਾਰੀ ਪ੍ਰੈਸ ਬਿਆਨ ਅਨੁਸਾਰ ਢੀਂਗਰਾ ਪਹਿਲਾਂ ਕਮੇਟੀ ਦੇ ਉਪ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਚੁੱਕੀ ਹੈ ਜਿਸ ਦੌਰਾਨ ਉਨ੍ਹਾਂ ਨੇ ਸਰੀਰਕ ਸੋਸ਼ਣ ਦੇ ਪੀੜਤਾਂ, ਘਰੇਲੂ ਹਿੰਸਾ, ਅਗਨ ਸ਼ਸ਼ਤਰ ਹਿੰਸਾ ਘਟਾਉਣ ਤੇ ਵਿੱਤੀ ਫਰਾਡ ਦੇ ਮਾਮਲਿਆਂ ਵਿਚ ਵਰਣਨਯੋਗ ਕੰਮ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਸਾਡੇ ਨਿਆਂ ਸਿਸਟਮ ਨੂੰ ਵਧੇੇਰੇ ਜਵਾਬਦੇਹ ਬਣਾਉਣ ਲਈ ਕਦਮ ਚੁੱਕੇ ਹਨ ਤੇ ਇਸ ਦੇ ਨਾਲ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਹੋਵੇਗੀ। ਉਨ੍ਹਾਂ ਦੀ ਨਿਯੁਕਤੀ ਦੀ ਸੈਨੇਟ ਵੱਲੋਂ ਰਸਮੀ ਪੁਸ਼ਟੀ ਕੀਤੀ ਜਾਣੀ ਹੈ।
2021-12-20