ਭਾਰਤੀ ਮੂਲ ਦੀ ਅਮਰੀਕਨ ਔਰਤ ਊਰਜਾ ਵਿਭਾਗ ਵਿਚ ਅਹਿਮ ਅਹੁੱਦੇ ‘ਤੇ ਨਿਯੁਕਤ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਅਰਪਿਤਾ ਭੱਟਾਚਾਰੀਆ ਨੂੰ ਅਮਰੀਕਾ ਦੇ ਊਰਜਾ ਵਿਭਾਗ ਵਿਚ ਅਹਿਮ ਭੂਮਿਕਾ ਨਿਭਾਉਣ ਲਈ ਨਾਮਜ਼ਦ ਕੀਤਾ ਗਿਆ ਹੈ। ਊਰਜਾ ਵਿਭਾਗ ਵੱਲੋਂ ਬਾਇਡਨ-ਹੈਰਿਸ ਪ੍ਰਸ਼ਾਸਨ ਵਿਚ 14 ਹੋਰ ਨਿਯੁਕਤੀਆਂ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਨਾਂ ਵਿਚ ਅਰਪਿਤਾ ਭੱਟਾਚਾਰੀਆ ਦਾ ਨਾਂ ਵੀ ਸ਼ਾਮਿਲ ਹੈ। ਉਹ ਊਰਜਾ ਵਿਭਾਗ ਦੇ ਉਪ ਸਕੱਤਰ ਦੇ ਚੀਫ ਆਫ ਸਟਾਫ ਵਜੋਂ ਸੇਵਾਵਾਂ ਨਿਭਾਉਣਗੇ। ਇਹ ਨਵੇਂ ਨਿਯੁਕਤ ਅਧਿਕਾਰੀ ਰਾਸ਼ਟਰਪਤੀ ਜੋ ਬਾਇਡਨ ਦੀ ਉਸ ਟੀਮ ਦਾ ਹਿੱਸਾ ਬਣ ਜਾਣਗੇ ਜਿਸ ਦਾ ਕੰਮ ਵਾਤਾਵਰਣ ਤਬਦੀਲੀ ਨਾਲ ਨਜਿੱਠਣਾ, ਚੰਗੇ ਵੇਤਨ ਵਾਲੀਆਂ ਨੌਕਰੀਆਂ ਪੈਦਾ ਕਰਨਾ ਤੇ ਅਮਰੀਕੀਆਂ ਦੇ ਭਵਿੱਖ ਲਈ ਸਾਫ ਸੁਥਰੀ ਊਰਜਾ ਦੀ ਵਿਵਸਥਾ ਕਰਨਾ ਹੈ।

Share This :

Leave a Reply