ਜਲੰਧਰ ‘ਚ ਸਵੇਰੇ ਸੰਘਣੀ ਧੁੰਦ ਕਾਰਨ ਵਧੀ ਠੰਢਕ

ਜਲੰਧਰ, ਮੀਡੀਆ ਬਿਊਰੋ:

ਜਲੰਧਰ ‘ਚ ਇਕ ਵਾਰ ਫਿਰ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਬੁੱਧਵਾਰ ਦਿਨ ਦੀ ਸ਼ੁਰੂਆਤ ਸੰਘਣੀ ਧੁੰਦ ਦੇ ਨਾਲ ਹੋਈ। ਬੀਤੇ ਹਫਤੇ ਤੋਂ ਲੋਕਾਂ ਨੂੰ ਵਧਦੀ ਗਰਮੀ ਕਾਰਨ ਪਰੇਸ਼ਾਨੀ ਹੋ ਰਹੀ ਸੀ। ਉਥੇ ਹੀ ਹਵਾ ਦੇ ਨਾਲ ਸੰਘਣੀ ਧੁੰਦ ਨੇ ਲੋਕਾਂ ਨੂੰ ਠੰਢ ਦਾ ਅਹਿਸਾਸ ਕਰਵਾ ਦਿੱਤਾ। ਉਥੇ ਹੀ 3- 4 ਦਿਨ ਤੋਂ 30 ਡਿਗਰੀ ਰਹਿ ਰਿਹਾ ਤਾਪਮਾਨ 21 ਡਿਗਰੀ ਤਕ ਪਹੁੰਚ ਗਿਆ ਹੈ। ਲੋਕਾਂ ਨੇ ਵਧਦੀ ਹੋਈ ਗਰਮੀ ਕਾਰਨ ਪੱਖੇ ਤਕ ਚਲਾਉਣੇ ਸ਼ੁਰੂ ਕਰ ਦਿੱਤੇ ਹਨ। ਦੁਪਹਿਰ ਸਮੇਂ ਵਧੇ ਹੋਏ ਤਾਪਮਾਨ ਦਾ ਅਸਰ ਸ਼ਾਮ ਤਕ ਰਹਿੰਦਾ ਹੈ। ਉਥੇ ਹੀ ਮੌਸਮ ਦੀ ਮੰਨੀਏ ਤਾਂ ਵੱਧ ਤੋਂ ਵੱਧ ਤਾਪਮਾਨ 35 ਤੇ ਘੱਟ ਤੋਂ ਘੱਟ 15 ਡਿਗਰੀ ਸੈਲਸੀਅਸ ਪਹੁੰਚਣ ਦੀ ਸੰਭਾਵਨਾ ਹੈ।

ਬੁੱਧਵਾਰ ਨੂੰ ਘੱਟ ਤੋਂ ਘੱਟ ਤਾਪਮਾਨ

ਦੂਜੇ ਪਾਸੇ, ਮੌਸਮ ਵਿਭਾਗ ਨੇ ਆਉਣ ਵਾਲੇ ਹਫ਼ਤੇ ਦੌਰਾਨ ਚਮਕਦਾਰ ਧੁੱਪ ਵਾਲੇ ਦਿਨ ਦੀ ਭਵਿੱਖਬਾਣੀ ਕੀਤੀ ਹੈ। ਜਿਸ ਕਾਰਨ ਤਾਪਮਾਨ ਵਿੱਚ ਵਾਧੇ ਦਾ ਦੌਰ ਜਾਰੀ ਰਹੇਗਾ। ਇਸ ਸਬੰਧੀ ਮੌਸਮ ਵਿਗਿਆਨੀ ਡਾ: ਵਿਨੀਤ ਸ਼ਰਮਾ ਦਾ ਕਹਿਣਾ ਹੈ ਕਿ ਮੌਸਮ ‘ਚ ਬਦਲਾਅ ਦਾ ਅਮਲ ਸ਼ੁਰੂ ਹੋ ਗਿਆ ਹੈ ਤੇ ਤਾਪਮਾਨ ‘ਚ ਵਾਧਾ ਹੋਵੇਗਾ | ਸਿਵਲ ਹਸਪਤਾਲ ਦੇ ਡਾਕਟਰ ਈਸ਼ੂ ਸਿੰਘ ਦਾ ਕਹਿਣਾ ਹੈ ਕਿ ਮੌਸਮ ਦੇ ਬਦਲਾਅ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਇਸ ਦੌਰਾਨ ਖੁੱਲ੍ਹੇ ਬਾਜ਼ਾਰ ‘ਚ ਵਿਕਣ ਵਾਲੀਆਂ ਖਾਣ-ਪੀਣ ਵਾਲੀਆਂ ਵਸਤੂਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਬੱਚਿਆਂ ਨੂੰ ਫਿਲਹਾਲ ਸਾਫਟ ਡਰਿੰਕਸ ਤੋਂ ਦੂਰ ਰੱਖਣ ਦੀ ਲੋੜ ਹੈ।

Share This :

Leave a Reply