ਪੰਜਾਬ ਸਰਕਾਰ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗ ਨਾਲ ਮਾਈਕਰੋਸਾਫਟ ਦੁਆਰਾ ਔਰਤਾਂ ਦੇ ਸ਼ਸ਼ਕਤੀਕਰਨ ਲਈ ਕਰਵਾਇਆ ਜਾਏਗਾ 70 ਘੰਟੇ ਦਾ ਫ੍ਰੀ ਕੋਰਸ : ਵਧੀਕ ਡਿਪਟੀ ਕਮਿਸ਼ਨਰ ਵਿਕਾਸ

ਫਿਰੋਜ਼ਪੁਰ (ਮੀਡੀਆ ਬਿਊਰੋ)ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਰੁਣ ਸ਼ਰਮਾ ਨੇ ਦੱਸਿਆ ਪੰਜਾਬ ਵਿੱਚ ਬੇਰੋਜ਼ਗਾਰੀ ਨੂੰ ਘਟਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਗਰੀਬ ਬੇਰੋਜ਼ਗਾਰ ਕਰਕੇ ਲੜਕੀਆਂ ਲਈ ਮੁਫ਼ਤ ਕੀਤਾ ਮੁਖੀ ਕੋਰਸ ਕਰਵਾਏ ਜਾਂਦੇ ਹਨ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਲੋਂ ਦਸਿਆ ਗਿਆ ਕਿ ਮਾਈਕਰੋਸੋਫਟ ਅਤੇ ਐਨ.ਐਸ.ਡੀ.ਸੀ. ਨੇ ਭਾਰਤ ਵਿਚ ਇਕ ਲੱਖ ਤੋਂ ਵੱਧ ਔਰਤਾਂ ਨੂੰ ਉਨ੍ਹਾਂ ਦੇ ਸ਼ਸ਼ਕਤਿਕਰਨ ਲਈ ਭਾਰਤ ਵਿਚ ਮਹਿਲਾ ਕਰਮਚਾਰੀਆਂ ਨੂੰ ਵਧਾਉਣ ਲਈ ਸਾਂਝੇਦਾਰੀ ਕੀਤੀ ਹੈ।

ਉਨ੍ਹਾਂ ਦਸਿਆ ਕਿ ਇਸ ਲੜੀ ਦੇ ਤਹਿਤ ਪੰਜਾਬ ਹੁਨਰ ਵਿਕਾਸ ਮਿਸ਼ਨ ਦੂਆਰਾ ਔਰਤਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ 70ਘੰਟੇ  ਦਾ ਫ੍ਰੀ  ਕੋਰਸ ਕਰਵਾਇਆ ਜਾਵੇਗਾ।

ਕੋਰਸ ਚਾਰ ਖੇਤਰਾਂ ਵਿਚ ਫੋਕਸ ਕਰੇਗਾ ,ਪਹਿਲਾ ਡਿਜੀਟਲ ਉਤਪਾਦਕਤਾ, ਦੂਸਰਾ ਅੰਗਰੇਜ਼ੀ, ਤੀਸਰਾ ਰੁਜ਼ਗਾਰ ਯੋਗਤਾ ਅਤੇ ਚੋਥਾ ਉਦਮਤਾ । ਇਸ ਕੋਰਸ ਨੂੰ ਕਰਨ ਲਈ ਲੜਕੀ/ਔਰਤ ਦੀ ਉਮਰ 18 ਤੋ 30 ਸਾਲ ਅਤੇ ਘਟੋ- ਘੱਟ ਅੱਠਵੀਂ ਪਾਸ ਹੋਣੀ ਚਾਹੀਦੀ ਹੈ

 ਇਸ ਸਬੰਧੀ ਜਿਲਾ ਮੋਬਾਈਜੇਸ਼ਨ ਮੈਨੇਜਰ ਮਨਜੀਤ ਕੌਰ ਨਾਲ ਦਿੱਤੇ ਨੰਬਰ +917087059077 ਤੇ ਸੰਪਰਕ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਇਸ ਸੰਬੰਧੀ ਪੰਜਾਬ ਹੁਨਰ ਵਿਕਾਸ ਮਿਸ਼ਨ, ਫ਼ਿਰੋਜ਼ਪੁਰ ਵਲੋਂ  ਜਿਲ੍ਹਾ ਫ਼ਿਰੋਜ਼ਪੁਰ ਦੇ ਵੱਖ ਵੱਖ ਪਿੰਡਾਂ ਵਿੱਚ ਰਜਿਸਟ੍ਰੇਸ਼ਨ ਕੈਂਪ ਵੀ ਲਾਏ ਜਾ ਰਹੇ ਹਨ I

Share This :

Leave a Reply