ਚੰਡੀਗੜ੍ਹ, ਮੀਡੀਆ ਬਿਊਰੋ: ਪੰਜਾਬ ਸਰਕਾਰ ਨੇ ਚੰਡੀਗੜ੍ਹ ‘ਚ ਕੋਵਿਡ ਪਾਬੰਦੀਆਂ ਖ਼ਤਮ ਕੀਤੇ ਜਾਣ ਤੋਂ ਬਾਅਦ ਸਰਕਾਰੀ ਦਫਤਰਾਂ ‘ਚ ਸਟਾਫ ਦੀ 50% ਹਾਜ਼ਰੀ ਸਬੰਧੀ ਹੁਕਮ ਵੀ ਵਾਪਸ ਲੈ ਲਏ ਹਨ।
ਪੰਜਾਬ ਸਰਕਾਰ ਵੱਲੋਂ ਜਾਰੀ ਤਾਜ਼ਾ ਹੁਕਮਾਂ ਅਨੁਸਾਰ ਹੁਣ ਚੰਡੀਗੜ੍ਹ ਸਥਿਤ ਪੰਜਾਬ ਸਰਕਾਰ ਦੇ ਦਫ਼ਤਰ 100 ਫੀਸਦ ਸਮਰੱਥਾ ਨਾਲ ਕੰਮ ਕਰ ਸਕਦੇ ਹਨ ਤੇ ਇਸ ਲਈ ਮੁਲਾਜ਼ਮਾਂ ਦੀ ਫਿਜ਼ੀਕਲ ਹਾਜ਼ਰੀ ਵੀ ਇਸੇ ਹਿਸਾਬ ਨਾਲ ਯਕੀਨੀ ਬਣਾਈ ਜਾਵੇਗੀ।