ਚੰਡੀਗੜ੍ਹ (ਮੀਡੀਆ ਬਿਊਰੋ)ਸਿਟੀ ਬਿਊਟੀਫੁੱਨ ਚੰਡੀਗੜ੍ਹ ਦੇ ਸੇਕਟਰ 17 ਸਥਿਤ ਪਰੇਡ ਗਰਾਊਂਡ ’ਚ ਆਜ਼ਾਦੀ ਦਿਹਾੜੇ ਦੀ ਪਰੇਡ ਸ਼ੁਰੂ ਹੋ ਚੁੱਕੀ ਹੈ। ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਪ੍ਰੋਗਰਾਮ ’ਚ ਪਹੁੰਚੇ ਹਨ। ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ 75ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ’ਸੈਕਟਰ 17 ਸਥਿਤ ਪਰੇਡ ਗਰਾਊਂਡ ’ਚ ਮਾਰਕ ਪਾਸ ਕਰ ਰਹੇ ਪੁਲਿਸ ਜਵਾਨਾਂ, ਐੱਨਐੱਸਐੱਸ ਕੈਡੇਟਜ਼ ਸਮੇਤ ਐੱਨਸੀਸੀ ਕੈਡੇਟਸ ਸਮੇਤ ਹੋਰ ਟੁਕੜੀਆਂ ਦੀ ਸਲਾਮੀ ਲਈ। ਇਸ ਤੋਂ ਬਾਅਦ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਸਮਾਰੋਹ ’ਚ ਮੌਜ਼ੂਦ ਲੋਕਾਂ ਨੂੰ ਸੰਬੋਧਨ ਕੀਤਾ। ਜ਼ਿਕਰਯੋਗ ਹੈ ਕਿ ਪ੍ਰੋਗਰਾਮ ਸਵੇਰੇ ਨੌਂ ਵਜੇ ਤੋਂ ਸ਼ੁਰੂ ਹੋਇਆ ਹੈ। 75ਵੇਂ ਆਜ਼ਾਦੀ ਦਿਹਾੜੇ ਮੌਕੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਤਿਰੰਗਾ ਲਹਿਰਾਇਆ। ਸਵੇਰੇ 8:58 ਵਜੇ ਪ੍ਰਸਾਸਨ ਪੰਜਾਬ ਰਾਜਭਵਨ ਤੋਂ ਸੈਕਟਰ 17 ਪਰੇਡ ਗਰਾਊਂਡ ਪਹੁੰਚੇ। ਇਸ ਤੋਂ ਬਾਅਦ ਤਿਰੰਗਾ ਲਹਿਰਾ ਕੇ ਗਾਰਡ ਆਫ਼ ਆਨਰ, ਮਾਰਚ ਪਾਸ ਤੋਂ ਬਾਅਦ ਸ਼ਹਿਰਵਾਸੀਆਂ ਨੂੰ ਪ੍ਰਸ਼ਾਸਕ ਨੇ ਸੰਬੋਧਨ ਕੀਤਾ। ਸੰਬੋਧਨ ਤੋਂ ਬਾਅਦ ਪ੍ਰਸ਼ਾਸਕ ਨੇ ਪਾਸ ਪ੍ਰੋਗਰਾਮਾਂ ਲਈ ਪ੍ਰਸ਼ਾਸਨ, ਪੁਲਿਸ, ਹੈਲਥ ਵਰਕਰ ਅਤੇ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਬਿਹਤਰੀਨ ਕਾਰਜਾਂ ਲਈ ਸਨਮਾਨਿਤ ਕੀਤਾ।
ਇਸ ਦੌਰਾਨ ਪ੍ਰੋਗਰਾਮ ’ਚ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ, ਗ੍ਰਹਿ ਸਕੱਤਰ ਅਰੁਣ ਕੁਮਾਰ ਗੁਪਤਾ, ਵਿੱਤੀ ਸਕੱਤਰ, ਡੀਸੀ ਸਮੇਤ ਸਾਰੇ ਅਧਿਕਾਰੀ ਹਾਜ਼ਰ ਸਨ। ਕੋਰੋਨਾ ਮਹਾਮਾਰੀ ਦੌਰਾਨ ਜਿਸ ਤਰ੍ਹਾਂ ਡਾਕਟਰ, ਪ੍ਰਸ਼ਾਸਨਿਕ ਅਫਸਰਾਂ, ਪੁਲਿਸ, ਨਗਰ ਨਿਗਮ ਅਧਿਕਾਰੀ, ਹੈਲਥ ਕੇਅਰ ਵਰਕਰ ਅਤੇ ਗਰਾਊਂਡ ਲੈਵਲ ’ਤੇ ਬਾਕੀ ਕਰਮਚਾਰੀਆਂ ਨੇ ਜਿਸ ਤਰ੍ਹਾਂ ਲੋਕਾਂ ਦੀ ਮਦਦ ਦੀ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਇਸ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਲੋਕਾਂ ਕਾਰਨ ਹੀ ਅੱਜ ਕੋਰੋਨਾ ਸੰਕਰਮਣ ’ਤੇ ਕੰਟਰੋਲ ਦਾ ਯਤਨ ਸਫਲ ਰਿਹਾ ਹੈ। ਹੁਣ ਪ੍ਰਸ਼ਾਸਕ ਦਾ ਸੰਬੋਧਨ ਹੁਣ ਖਤਮ ਹੋ ਗਿਆ ਹੈ। ਪ੍ਰਸ਼ਾਸਕ ਬਦਨੌਰ ਦੀ ਅਗਵਾਈ ’ਚ ਨਸ਼ਾ ਮੁਕਤ ਭਾਰਤ ਦੀ ਸਹੁੰ ਚੁਕਾਈ ਗਈ। ਉੱਥੇ, ਮੋਹਾਲੀ ’ਚ ਹੋਏ ਪ੍ਰੋਗਰਾਮ ’ਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਤਿਰੰਗਾ ਲਹਿਰਾਇਆ। ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ।