MP ਵੱਲੋਂ ਡਿਵੈਜ਼ਨਲ ਰੇਲਵੇ ਮੈਨੇਜਰ ਨਾਲ ਕੀਤੀ ਗਈ ਅਹਿਮ ਮੀਟਿੰਗ

ਚੰਡੀਗੜ੍ਹ (ਮੀਡੀਆ ਬਿਊਰੋ)ਐੱਮ.ਪੀ. ਸ਼੍ਰੀ. ਖਡੂਰ ਸਾਹਿਬ ਜਸਬੀਰ ਸਿੰਘ ਗਿੱਲ ਵੱਲੋਂ ਡਿਵੈਜ਼ਨਲ ਰੇਲਵੇ ਮੈਨੇਜਰ ਫਿਰੋਜ਼ਪੁਰ ਸੀਮਾ ਸ਼ਰਮਾ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿੱਚ ਉਨ੍ਹਾਂ ਵੱਲੋਂ ਰੇਲਵੇ ਦੀ ਢੋਆ ਢੁਆਈ ਤੇ ਰੇਲਵੇ ਸਟੇਸ਼ਨਾਂ ਤੇ ਆ ਰਹੀਆਂ ਮੁਸਕਲਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਐੱਮਐੱਲਏ. ਜ਼ੀਰਾ ਕੁਲਬੀਰ ਸਿੰਘ ਅਤੇ ਐਮ.ਐੱਲ.ਏ. ਤਰਨਤਾਰਨ ਡਾ. ਧਰਮਵੀਰ ਅਗਨੀਹੋਤਰੀ ਵੀ ਮੌਜੂਦ ਸਨ। ਡੀਆਰਐੱਮ. ਸੀਮਾ ਸਰਮਾ ਨੂੰ ਐਮਪੀ. ਜਸਬੀਰ ਸਿੰਘ ਗਿੱਲ ਨੇ ਖਡੂਰ ਸਾਹਿਬ, ਤਰਨਤਾਰਨ, ਜ਼ੀਰਾ, ਪੱਟੀ ਅਤੇ ਸੁਲਤਾਨਪੁਰ ਲੋਧੀ ਦੇ ਰੇਲਵੇ ਦੀ ਢੋਆ ਢੁਆਈ, ਮੁਸਾਫਰਾਂ ਨੂੰ ਆ ਰਹੀਆਂ ਸਮੱਸਿਆਵਾਂ, ਰੇਲਵੇ ਸਟੇਸ਼ਨ ਦੀ ਸਫਾਈ, ਵੇਟਿੰਗ ਰੂਮ, ਪੀਣ ਵਾਲੇ ਪਾਣੀ, ਪਖਾਨਿਆਂ ਦੀ ਸਾਫ ਸਫਾਈ ਆਦਿ ਸਮੱਸਿਆਵਾਂ ਸਬੰਧੀ ਜਾਣੂੰ ਕਰਵਾਇਆ।

ਮੈਡਮ ਸੀਮਾ ਸਰਮਾ ਵੱਲੋਂ ਰੇਲਵੇ ਦੀ ਢੋਆ ਢੁਆਈ, ਸਫਾਈ ਅਤੇ ਲਾਈਟਸ ਆਦਿ ਸਮੱਸਿਆਵਾਂ ਦਾ ਜਲਦੀ ਤੋਂ ਜਲਦੀ ਹੱਲ ਕਰਨ ਦਾ ਭਰੋਸਾ ਦਿਵਾਇਆ ਤੇ ਕਿਹਾ ਕਿ ਰੇਲਵੇ ਸਟੇਸ਼ਨ ਦੀ ਸਫਾਈ, ਪੀਣ ਵਾਲੇ ਪਾਣੀ ਅਤੇ ਪਖਾਨਿਆਂ ਦੀ ਸਾਫ ਸਫਾਈ ਹੋਣੀ ਜ਼ਰੂਰੀ ਹੈ ਤਾਂ ਜੋ ਮੁਸਾਫਰਾਂ ਨੂੰ ਕੋਈ ਸਮੱਸਿਆ ਨਾ ਆਵੇ। ਇਸ ਉਪਰੰਤ ਐਮਪੀ. ਜਸਬੀਰ ਸਿੰਘ ਗਿੱਲ ਵੱਲੋਂ ਫਿਰੋਜ਼ਪੁਰ ਤੋਂ ਪੱਟੀ ਨਵੀਂ ਰੇਲਵੇ ਲਾਈਨ ਬਾਰੇ ਵੀ ਜਾਣਕਾਰੀ ਲਈ ਗਈ। ਇਸ ਮੌਕੇ ਪ੍ਰਧਾਨ ਨਗਰ ਕੌਂਸਲ ਸੁਲਤਾਨਪੁਰ ਲੋਧੀ ਸ੍ਰੀ. ਦੀਪਕ ਧੀਰ (ਰਾਜੂ), ਚੇਅਰਮੈਨ ਇਮਪਰੂਵਮੈਂਟ ਟਰੱਸਟ ਸੁਲਤਾਨਪੁਰ ਲੋਧੀ ਸ੍ਰ. ਤੇਜਵੰਤ ਸਿੰਘ, ਚੇਅਰਮੈਨ ਮਿਲਕਫੈਡ ਫਿਰੋਜ਼ਪੁਰ ਗੁਰਭੇਜ ਸਿੰਘ ਟਿੱਬੀ ਵੀ ਹਾਜ਼ਰ ਸਨ।

Share This :

Leave a Reply