ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਮੱਧ ਪੱਛਮੀ ਖੇਤਰ ਵਿਚ ਆਏ ਤੂਫਾਨ ਕਾਰਨ 9 ਲੱਖ ਤੋਂ ਵਧ ਲੋਕਾਂ ਦੇ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ। ਇਨਾਂ ਵਿਚੋਂ ਤਕਰੀਬਨ 8 ਲੱਖ ਲੋਕ ਇਕੱਲੇ ਮਿਸ਼ੀਗਨ ਖੇਤਰ ਦੇ ਹਨ। ਓਹੀਓ ਵਿਚ 39,929 ਵਿਸਕਾਸਿਨ ਵਿਚ 44,829 ਤੇ ਇੰਡਿਆਨਾ ਵਿਚ 26,551 ਲੋਕ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ ਹਨ।
ਭਾਰੀ ਬਾਰਿਸ਼, ਤੇਜ ਹਵਾਵਾਂ ਤੇ ਤੂਫਾਨ ਨੇ ਲੋਵਾ ਤੋਂ ਮਿਸ਼ੀਗਨ ਤੱਕ ਬਿਜਲੀ ਨੂੰ ਪ੍ਰਭਾਵਿਤ ਕੀਤਾ ਹੈ। ਜਗਾ ਜਗਾ ਦਰੱਖਤ ਡਿੱਗੇ ਪਏ ਹਨ ਜਿਸ ਕਾਰਨ ਆਵਾਜਾਈ ਵਿਚ ਵਿਘਣ ਪਿਆ ਹੈ। ਦਰੱਖਤਾਂ ਨੂੰ ਚੁੱਕਣ ਲਈ ਸਮਾਂ ਲੱਗ ਸਕਦਾ ਹੈ। ਸ਼ਿਕਾਗੋ ਵਿਚ ਲੋਕ ਅਜੇ ਤੂਫਾਨ ਕਾਰਨ ਫੈਲੀ ਗੰਦਗੀ ਨੂੰ ਸਾਫ ਕਰ ਹੀ ਰਹੇ ਸਨ ਕਿ ਇਕ ਹੋਰ ਜੋਰਦਾਰ ਤੂਫਾਨ ਆਇਆ ਜਿਸ ਦੀ ਲਪੇਟ ਵਿਚ ਆ ਕੇ ਡਿੱਗੇ ਦਰੱਖਤਾਂ ਹੇਠਾਂ ਕਾਰਾਂ ਨੱਪੀਆਂ ਗੀਆਂ। ਮੌਸਮ ਬਾਰੇ ਕੌਮੀ ਸੇਵਾ ਨੇ ਅਜੇ ਹੋਰ ਤੂਫਾਨ ਆਉਣ ਤੋਂ ਇਨਕਾਰ ਨਹੀਂ ਕੀਤਾ ਹੈ।