ਹਰਜੋਤ ਦਾ ਪਰਿਵਾਰ ਯੂਕਰੇਨ ਤੋਂ ਉਸਦੀ ਸੁਰੱਖਿਅਤ ਵਾਪਸੀ ਲਈ ਅਰਦਾਸ ਕਰ ਰਿਹਾ ਹੈ

ਚਾਰ ਵਾਰ ਮਾਰੀ ਗਈ ਸੀ ਗੋਲੀ

ਨਵੀਂ ਦਿੱਲੀ, ਮੀਡੀਆ ਬਿਊਰੋ:

ਯੂਕਰੇਨ-ਰੂਸ ਜੰਗ ਦਰਮਿਆਨ ਮੋਦੀ ਸਰਕਾਰ ਦੇ ਆਪਰੇਸ਼ਨ ਗੰਗਾ ਤਹਿਤ ਵਿਦਿਆਰਥੀਆਂ ਦੀ ਦੇਸ਼ ਵਾਪਸੀ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਦੌਰਾਨ ਕਈ ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਨ੍ਹਾਂ ਵਿਦਿਆਰਥੀਆਂ ਦਾ ਆਪਣੇ ਪਰਿਵਾਰਾਂ ਨਾਲ ਸੰਪਰਕ ਟੁੱਟ ਗਿਆ ਹੈ ਅਤੇ ਇਨ੍ਹਾਂ ਦੇ ਪਰਿਵਾਰ ਇਸ ਤੋਂ ਡੂੰਘੇ ਦੁਖੀ ਹਨ। ਅਜਿਹੀ ਹੀ ਇੱਕ ਦਰਦਨਾਕ ਕਹਾਣੀ ਦਿੱਲੀ ਦੇ ਛਤਰਪੁਰ ਐਕਸਟੈਨਸ਼ਨ ਤੋਂ ਸਾਹਮਣੇ ਆਈ ਹੈ।

ਹਰਜੋਤ ਦੇ ਮਾਪਿਆਂ ਨੇ ਦੱਸਿਆ ਕਿ 27 ਫਰਵਰੀ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਉਨ੍ਹਾਂ ਦੇ ਪੁੱਤਰ ਨੂੰ ਚਾਰ ਗੋਲੀਆਂ ਮਾਰੀਆਂ ਗਈਆਂ ਸਨ। ਜਿਸ ਸਮੇਂ ਬੇਟੇ ਨੂੰ ਗੋਲੀ ਮਾਰੀ ਗਈ ਸੀ, ਉਹ ਯੂਕਰੇਨ ਤੋਂ ਦੂਜੇ ਦੇਸ਼ ਜਾਣਾ ਚਾਹੁੰਦਾ ਸੀ। ਹਰਜੋਤ ਮੈਟਰੋ ‘ਚ ਗਿਆ ਪਰ ਉਸ ਨੂੰ ਮੈਟਰੋ ‘ਚ ਚੜ੍ਹਨ ਨਹੀਂ ਦਿੱਤਾ ਗਿਆ, ਉਸ ਨੇ ਆਪਣੇ ਕੁਝ ਦੋਸਤਾਂ ਨਾਲ ਕੈਬ ਬੁੱਕ ਕਰਵਾਈ, ਇਸ ਤੋਂ ਬਾਅਦ ਰਸਤੇ ‘ਚ ਚੈਕਿੰਗ ਦੌਰਾਨ ਜਦੋਂ ਉਹ ਕਾਰ ‘ਚੋਂ ਉਤਰਿਆ ਤਾਂ ਉਸ ‘ਤੇ 4 ਗੋਲੀਆਂ ਮਾਰ ਦਿੱਤੀਆਂ ਗਈਆਂ।

ਇੱਕ ਗੋਲੀ ਛਾਤੀ ਵਿੱਚ, ਇੱਕ ਲੱਕ ਵਿੱਚ ਅਤੇ ਦੋ ਗੋਲੀਆਂ ਪੈਰ ਵਿੱਚ ਲੱਗੀਆਂ ਹਨ। ਉਸ ਦਾ ਪੈਰ ਵੀ ਫਰੈਕਚਰ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਿਵੇਂ ਹੀ ਉਸ ਦੀ ਛਾਤੀ ਵਿੱਚ ਗੋਲੀ ਲੱਗੀ ਤਾਂ ਉਹ ਬੇਹੋਸ਼ ਹੋ ਗਿਆ। ਉਸ ਤੋਂ ਬਾਅਦ ਉਸ ਨੂੰ ਕੁਝ ਯਾਦ ਨਹੀਂ ਰਿਹਾ। ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। 27 ਫਰਵਰੀ ਨੂੰ ਇਸ ਘਟਨਾ ਤੋਂ ਬਾਅਦ ਉਹ ਬੇਹੋਸ਼ ਹੋ ਗਿਆ ਸੀ, ਜਿਸ ਤੋਂ ਬਾਅਦ 2 ਮਾਰਚ ਨੂੰ ਉਸ ਨੂੰ ਹੋਸ਼ ਆਇਆ।

Share This :

Leave a Reply