ਕਰਤਾਰਪੁਰ, ਮੀਡੀਆ ਬਿਊਰੋ:
ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਭਗਤ ਸਿੰਘ ਦੇ ਸੁਪਨਿਆਂ ਵਾਲਾ ਪੰਜਾਬ ਦੀ ਨਵੀਂ ਸਿਰਜਣਾ ਕੀਤੀ ਜਾਵੇਗੀ ਅਤੇ ਹਰ ਪੰਜਾਬ ਵਾਸੀ ਦੀ ਹਰ ਮੁਸ਼ਕਲ ਹੱਲ ਕਰਨ ਲਈ ਆਮ ਆਦਮੀ ਪਾਰਟੀ ਵਚਨਬੱਧ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਅਚਾਨਕ ਕਰਤਾਰਪੁਰ ਦੀ ਸਬ ਤਹਿਸੀਲ ਵਿਖੇ ਪਹੁੰਚੇ ਹਲਕਾ ਵਿਧਾਇਕ ਬਲਕਾਰ ਸਿੰਘ ਨੇ ਕੀਤਾ। ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਵੱਲੋਂ ਅੱਜ ਅਚਾਨਕ ਸਬ ਤਹਿਸੀਲ ਕਰਤਾਰਪੁਰ ਪਹੁੰਚ ਕੇ ਆਮ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਅਤੇ ਸ਼ਿਕਾਇਤਾਂ ਸੁਣੀਆਂ ਅਤੇ ਮੌਕੇ ਉੱਪਰ ਹੀ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਆਮ ਲੋਕਾਂ ਨੂੰ ਆ ਰਹੀਆ ਮੁਸਕਿਲਾ ਨੂੰ ਹੱਲ ਕਰਨ ਲਈ ਨਿਰਦੇਸ਼ ਦਿੱਤੇ।
ਵਿਧਾਇਕ ਬਲਕਾਰ ਸਿੰਘ ਵੱਲੋਂ ਤਹਿਸੀਲ ਕੰਪਲੈਕਸ ਵਿੱਚ ਅਸ਼ਟਾਮ ਫ਼ਰੋਸ਼ , ਅਰਜ਼ੀ ਨਵੀਸ , ਸੇਵਾ ਕੇਂਦਰ , ਪਟਵਾਰੀਆਂ , ਕਾਨੂੰਗੋ , ਆਰ ਸੀ ਅਤੇ ਤਹਿਸੀਲ ਸਟਾਫ ਨਾਲ ਗੱਲਬਾਤ ਕੀਤੀ ਅਤੇ ਸਬੰਧਤ ਮੁਲਾਜ਼ਮਾ ਨੂੰ ਲੋਕਾ ਦੇ ਕੰਮ ਕਾਰ ਪਹਿਲ ਦੇ ਅਧਾਰ ਉੱਪਰ ਸਮੇ ਸਿਰ ਕਰਨ ਲਈ ਆਖਿਆ ਅਤੇ ਉਨਾ ਨਾਲ ਹੀ ਸਟਾਫ ਨੂੰ ਆਖਿਆ ਕਿ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਤੇ ਲੋਕਾ ਦੀ ਖੱਜਲ ਖ਼ਰਾਬੀ ਸਹਿਣ ਨਹੀਂ ਕੀਤੀ ਜਾਵੇਗੀ। ਲੋਕਾਂ ਵੱਲੋਂ ਅਸ਼ਟਾਮ ਫ਼ਰੋਸ਼ਾਂ ਅਤੇ ਸੇਵਾ ਕੇਂਦਰ ਦੇ ਮੁਲਾਜ਼ਮਾਂ ਵਲੋ ਲੋਕਾ ਨੂੰ ਖੱਜਲ ਕਰਨ ਅਤੇ ਵੱਧ ਪੈਸੇ ਲੈਣ ਦੇ ਦੋਸ਼ਾਂ ਸਬੰਧੀ ਐਸਡੀਐਮ ਜਲੰਧਰ 2 ਨੂੰ ਜਾਂਚ ਕਰਨ ਲਈ ਆਖਿਆ ਉਨਾ ਆਮ ਲੋਕਾ ਨੂੰ ਮਿਲ ਕੇ ਉਨਾ ਨੂੰ ਆ ਰਹੀਆਂ ਪਰੇਸ਼ਾਨੀਆਂ ਸਬੰਧੀ ਜਾਣਕਾਰੀ ਲਈ ਅਤੇ ਲੋਕਾਂ ਨੂੰ ਆਖਿਆ ਕਿ ਜੇਕਰ ਕੋਈ ਮੁਲਾਜ਼ਮ ਤੁਹਾਡੇ ਕੋਲ਼ੋਂ ਰਿਸ਼ਵਤ ਮੰਗਦਾ ਹੈ ਤਾ ਤਰੁੰਤ ਉਨਾ ਦੇ ਧਿਆਨ ਵਿੱਚ ਲਿਆਂਦਾ ਜਾਵੇ।
ਇਸ ਮੌਕੇ ਆਪ ਵਿਧਾਇਕ ਵੱਲੋਂ ਲੋਕਾ ਨੂੰ ਮਿਲਣ ਤੋਂ ਬਾਅਦ ਨਾਇਬ ਤਹਿਸੀਲਦਾਰ ਮਨਦੀਪ ਸਿੰਘ ਨਾਲ ਸ਼ਹਿਰ ਦੇ ਮਸਲਿਆਂ ਸਬੰਧੀ ਗੱਲਬਾਤ ਕੀਤੀ ਅਤੇ ਸ਼ਹਿਰ ਵਾਸੀਆ ਨੂੰ ਰਜਿਸਟਰੀ ਅਤੇ ਸੇਵਾ ਕੇਂਦਰ ਸੰਬੰਧੀ ਆ ਰਹੀਆਂ ਦਿੱਕਤਾਂ ਨੂੰ ਜਲਦ ਹੱਲ ਕਰਨ ਲਈ ਆਖਿਆ। ਇਸ ਮੌਕੇ ਉਨ੍ਹਾਂ ਨਾਲ ਭਾਰਤ ਸ਼ਰਮਾ ਹੇਮੂ ,ਬਲਾਕ ਪ੍ਰਧਾਨ ਹਰਵਿੰਦਰ ਸਿੰਘ ਅੰਬਗੜ,ਵਰੁਣ ਬਾਵਾ, ਨੱਨੂ ਛਾਬੜਾ , ਕੋਸਲਰ ਸੁਰਿੰਦਰਪਾਲ , ਰਾਮ ਜੀ ਦਾਸ ਕਲੇਰ , ਜਗਦੀਸ ਜੱਗਾ , ਜਸਵਿੰਦਰ ਸਿੰਘ ਬਬਲਾ ,ਮਾਸਟਰ ਜਸਪਾਲ ਸਿੰਘ , ਬਲਵਿੰਦਰ ਸਿੰਘ ਗੋਲਡੀ , ਪੰਡਿਤ ਅਵਦ , ਵਿਜੈ ਠਾਕਰ , ਮੰਨੂ ਛਾਬੜਾ , ਰਾਜੂ ਛਾਬੜਾ ,ਅਗਮਜੋਤ ਸਿੰਘ ,ਵਿਜੈ ਹੰਸ , ਭਾਰਤ ਸੋਧੀ , ਰਾਜੂ ਮੱਟੂ ਅਤੇ ਵੱਡੀ ਗਿਣਤੀ ਆਪ ਵਰਕਰ ਹਾਜ਼ਰ ਸਨ।