ਪੰਜਾਬ ਦੇ ਅਧਿਆਪਕਾਂ ਲਈ ਸਿੱਖਿਆ ਵਿਭਾਗ ਤੋਂ ਇੱਕ ਚੰਗੀ ਖ਼ਬਰ !

6,000 ਰੁਪਏ ਦੇ 5 ਕੋਰਸ ਹੁਣ 500 ਰੁਪਏ ਵਿੱਚ ਕਰਵਾਏ ਜਾਣਗੇ

ਮੋਹਾਲੀ, ਮੀਡੀਆ ਬਿਊਰੋ:

‘ਜਗਤ ਗੁਰੂ ਨਾਨਕ ਦੇਵ ਸਟੇਟ ਓਪਨ ਯੂਨੀਵਰਸਿਟੀ’ ਨੇ ਪੰਜਾਬ ਦੇ ਸਿੱਖਿਆ ਵਿਭਾਗ ’ਚ ਤਾਇਨਾਤ ਅਧਿਆਪਕ/ਅਧਿਆਪਕਾਵਾਂ ਨੂੰ 5 ਤਰ੍ਹਾਂ ਦੇ ਕੋਰਸ ਕਰਵਾਉਣ ਲਈ ਪੇਸ਼ਕਸ਼ ਕੀਤੀ ਹੈ। ਡਾਇਰੈਕਟਰ SCERT ਡਾ. ਜਰਨੈਲ ਸਿੰਘ ਕਾਲੇਕੇ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ (DEOs) ਨੂੰ 6 ਮਹੀਨੇ ਦੇ ਸਮੇਂ ’ਚ Distance Education ਦੇ ਮਾਧਿਅਮ ਰਾਹੀਂ ਹੋਣ ਵਾਲੇ ਕੋਰਸਾਂ ਪ੍ਰਤੀ ਜਾਗਰੂਕ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਸਾਰੇ ਕੋਰਸਾਂ ਵਾਸਤੇ ਮੁੱਢਲੀ ਸਿੱਖਿਆ 12ਵੀਂ ਜਮਾਤ ਹੋਣੀ ਜ਼ਰੂਰੀ ਹੈ ਜਿਸ ਤੋਂ ਇਹ ਲੱਗਦਾ ਹੈ ਕਿ ਇਨ੍ਹਾਂ ਕੋਰਸਾਂ ਵਾਸਤੇ ਪ੍ਰਾਇਮਰੀ ਪੱਧਰ ਦੇ ਅਧਿਆਪਕਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਆਪਣੇ ਪੰਜ ਸੂਤਰੀ ਪੱਤਰ ’ਚ ਡਾ. ਕਾਲੇਕੇ ਨੇ ਕਿਹਾ ਹੈ ਕਿ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਐਂਡ ਇਟਸ ਐਪਲੀਕੇਸ਼ਨਜ਼, ਇਫ਼ੈਕਟਿਵ ਬਿਜ਼ਨੈੱਸ ਐਂਡ ਸੋਸ਼ਲ ਕਮਿਊਨੀਕੇਸ਼ਨ, ਕਰੀਏਟਿਵ ਐਂਡ ਇਨੋਵੇਸ਼ਨ ਸਕੂਲ ਐਜੂਕੇਸ਼ਨ, ਡਿਜੀਟਲ ਮਾਰਕਿਟਿੰਗ ਤੇ ਸਾਈਬਰ ਸਿਕਿਉਰਟੀ ਵਰਗੇ ਕੋਰਸਾਂ ਦੀ ਫ਼ੀਸ 6 ਹਜ਼ਾਰ ਰੁਪਏ ਹੈ ਪਰ ਅਧਿਆਪਕਾਂ ਪਾਸੋਂ ਪ੍ਰਤੀ ਕੋਰਸ ਸਿਰਫ਼ 500 ਰੁਪਏ ਹੀ ਵਸੂਲ ਕੀਤੇ ਜਾਣਗੇ।

ਆਹਲਾ ਮਿਆਰੀ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਆਨਲਾਈਨ ਸਿੱਖਿਆ (Online Education) ਤੇ ਸਾਈਬਰ ਖ਼ਤਰੇ ਨੂੰ ਭਾਂਪਦਿਆਂ ਸਿੱਖਿਆ ਭਾਈਵਾਲ ਵਿਭਾਗ ਖ਼ੁਦ ਇਸ ਮੁੱਦੇ ’ਤੇ ਚਿੰਤਿਤ ਹਨ ਇਸੇ ਲਈ ਇਨ੍ਹਾਂ ਕੋਰਸਾਂ ਵਿਚ ਸਾਈਬਰ ਸਿਕਿਉਰਟੀ ਕੋਰਸ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਕੁਲੀ ਸਿੱਖਿਆ ਨੂੰ ਗੁਣਵੱਤਾ-ਭਰਪੂਰ ਬਣਾਉਣ ਵਾਸਤੇ ਇਨੋਵੇਸ਼ਨ ਸਕੂਲ ਐਜੂਕੇਸ਼ਨ ਤੇ ਆਰਟੀਫ਼ੀਸ਼ੀਅਲ ਇਟੈਂਲੀਜੈਂਸੀ ਪ੍ਰਤੀ ਵਿਦਿਅਰਥੀਆਂ ਦਾ ਧਿਆਨ ਆਕਰਸ਼ਿਤ ਕਰਨ ਦੇ ਮਨੋਰਥ ਇਨ੍ਹਾਂ ਕੋਰਸਾਂ ਨੂੰ ਡਿਜਾਈਨ ਕੀਤਾ ਗਿਆ ਹੈ।

Share This :

Leave a Reply