ਪਿੰਡ ਬੇਗਮਪੁਰਾ ਦੇ ਦਿਹਾੜੀਦਾਰ ਮਜ਼ਦੂਰ ਦੀ ਖੁਸ਼ਨੁਮਾ ਕਿਸਮਤ

ਲੱਖਾਂ ਰੁਪਏ ਦੀ ਲਾਟਰੀ ਲੱਗੀ 1 ਕਰੋੜ 20 ਲੱਖ

ਘਨੌਲੀ, ਮੀਡੀਆ ਬਿਊਰੋ:

ਕਸਬਾ ਘਨੌਲੀ ਦੀ ਅਬਾਦੀ ਦੇ ਪਿੰਡ ਬੇਗਮਪੁਰਾ ਦੇ ਦਿਹਾੜੀਦਾਰ ਮਜਦੂਰ ਦੀ ਉਸ ਵੇਲੇ ਕਿਸਮਤ ਜਾਗ ਪਈ ਜਦੋਂ ਉਸ ਦੁਆਰਾ ਪਾਈ ਗਈ 1 ਕਰੋਡ਼ 20 ਤੀਹ ਲੱਖ ਦੀ ਲਾਟਰੀ ਨਿਕਲ ਗਈ। ਇਸ ਸੰਬੰਧੀ ਧੀਮਾਨ ਲਾਟਰੀ ਦੇ ਡੀਲਰ ਬ੍ਰਿਜ ਮੋਹਨ ਧੀਮਾਨ ਨੇ ਦੱਸਿਆ ਕਿ ਉਹ ਪਿਛਲੇ 10 /12 ਸਾਲਾਂ ਤੋਂ ਨੂੰਹੋਂ ਕਲੋਨੀ ਵਿਖੇ ਧੀਮਾਨ ਲਾਟਰੀ ਦੇ ਨਾਂ ‘ਤੇ ਸਟਾਲ ਲਾ ਕੇ ਲਾਟਰੀਆਂ ਵੇਚਦਾ ਹੈ। ਲਾਲੀ ਸਿੰਘ ਪੁੱਤਰ ਰਾਮਚਰਨ ਵਾਸੀ ਬੇਗਮਪੁਰਾ ਘਨੌਲੀ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਮਹੀਨਾਵਾਰ 25 ਮਾਰਚ ਦਿਨ ਬੁੱਧਵਾਰ ਨੂੰ ਮੇਰੇ ਕੋਲੋਂ 200 ਰੁਪਏ ਦੀ ਲਾਟਰੀ ਪਾਈ ਸੀ ਜਿਸ ਦਾ ਟਿਕਟ ਨੰਬਰ 550869 ਹੈ। 26 ਮਾਰਚ ਨੂੰ ਸਬੰਧਤ ਅਧਿਕਾਰੀਆਂ ਦਾ ਫੋਨ ਆਇਆ ਕਿ ਇਹ ਨੰਬਰ ਨਿਕਲਿਆ ਹੈ। ਇਸ ਸਬੰਧੀ ਮੈਂ ਟਿਕਟ ਖ਼ਰੀਦਦਾਰ ਨਾਲ ਰਾਬਤਾ ਕਾਇਮ ਕਰਕੇ ਲਾਟਰੀ ਨਿਕਲਣ ਸਬੰਧੀ ਸੂਚਨਾ ਦਿੱਤੀ।

ਲਾਟਰੀ ਨਿਕਲਣ ‘ਤੇ ਦਿਹਾੜੀਦਾਰ ਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਇਸ ਸਬੰਧੀ ਗੱਲਬਾਤ ਕਰਦਿਆਂ ਲਾਟਰੀ ਵਿਜੇਤਾ ਲਾਲੀ ਸਿੰਘ ਨੇ ਕਿਹਾ ਕਿ ਉਹ ਲਾਟਰੀ ਤੋਂ ਮਿਲਣ ਵਾਲੇ ਪੈਸਿਆਂ ਨਾਲ ਆਪਣੀ ਜ਼ਿੰਦਗੀ ਦੇ ਸੁਪਨੇ ਪੂਰੇ ਕਰਾਂਗਾ। ਉਨ੍ਹਾਂ ਨੇ ਕਿਹਾ ਕਿ ਛੇ ਮਹੀਨੇ ਤਕ ਮੇਰੀ ਲੜਕੀ ਦਾ ਵਿਆਹ ਹੈ। ਇਸ ਮਕਸਦ ਨਾਲ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਲਾਟਰੀ ਪਾਈ ਸੀ। ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣਾਂ ਬਸਪਾ ਆਗੂ ਕੁਲਦੀਪ ਸਿੰਘ, ਭੁਪਿੰਦਰ ਸਿੰਘ ਨੇ ਕਿਹਾ ਕਿ ਪਰਿਵਾਰ ਦੀ ਆਰਥਿਕ ਸਥਿਤੀ ਠੀਕ ਨਹੀਂ ਸੀ। ਲਾਲੀ ਸਿੰਘ ਦਿਹਾਡ਼ੀ ਢੱਪਾ ਕਰਕੇ ਹੀ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਇੱਥੋਂ ਤਕ ਲਾਲੀ ਸਿੰਘ ਦਾ ਸਾਰਾ ਮਕਾਨ ਵੀ ਸਰਕਾਰੀ ਸਕੀਮਾਂ ਦੇ ਤਹਿਤ ਬਣਿਆ ਹੈ। ਇਸ ਮੌਕੇ ਲਾਲੀ ਸਿੰਘ ਤੇ ਉਸਦੇ ਸਪੁੱਤਰਾਂ ਨੇ ਕਿਹਾ ਕਿ ਇਹ ਲਾਟਰੀ ਓਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਲੱਗੀ ਹੈ ਤੇ ਉਹ ਆਪਣੀ ਮਿਹਨਤ ਮਜ਼ਦੂਰੀ ਕਰਨੀ ਨਹੀਂ ਛੱਡਣਗੇ ਤੇ ਉਹ ਆਪਣੇ ਕੰਮ ਕਾਰ ਨੂੰ ਹੋਰ ਵਧਾਉਣਗੇ ਤੇ ਇਕ ਚੰਗੀ ਜਿੰਦਗੀ ਬਤੀਤ ਕਰਨ ਦੇ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਤੇ ਓਸ ਪ੍ਰਮਾਤਮਾ ਦਾ ਉਹਨਾਂ ਨੂੰ ਇੰਨੀਆਂ ਖੁਸ਼ੀਆਂ ਬਖਸ਼ਣ ਤੇ ਉਹਨਾਂ ਦੀ ਗਰੀਬੀ ਕੱਟਣ ਦੇ ਲਈ ਸ਼ੁਕਰ ਕਰਦੇ ਹਨ।

ਇਸ ਮੌਕੇ ਲਾਲੀ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ ਹਰਪ੍ਰੀਤ ਸਿੰਘ ਤੇ ਪਤਨੀ ਕਮਲਜੀਤ ਕੌਰ ਨੇ ਕਿਹਾ ਕਿ ਉਹ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਜਿਨ੍ਹਾਂ ਨੇ ਔਖੇ ਵੇਲੇ ਆਪਣੀ ਕਿਰਪਾ ਬਣਾਈ ਹੈ। ਪਿੰਡ ਵਾਲਿਆਂ ਤੇ ਇਲਾਕੇ ਦੇ ਪਤਵੰਤੇ ਸੱਜਣਾਂ ਵੱਲੋਂ ਲਾਲੀ ਸਿੰਘ ਨੂੰ ਵਧਾਈ ਦੇਣ ਦਾ ਤਾਂਤਾ ਲੱਗਿਆ ਹੋਇਆ ਹੈ।

Share This :

Leave a Reply