ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਗੁਰਦੁਆਰਾ ਬਰਾਡਸਾਅ ਰੋਡ ਸੈਕਰਾਮੇਂਟੋ ਵਿਖੇ ਸ਼ਹੀਦੀ ਦਿਵਸ ਮਨਾਇਆ ਗਿਆ ਇਸ ਦੌਰਾਨ ਗੁਰਦੁਅਰਾ ਦੀ ਸੰਗਤ ਤੇ ਟਰੱਕ ਡਰਾਇਵਰ ਭਰਾਵਾਂ ਵਲੋ ਅਖੰਡਪਾਠ ਦੇ ਭੋਗ ਪੁਆਏ ਗਏ ਤੇ ਮੌਕੇ ਤੇ ਦੱਸ ਹਜਾਰ ਤੋਂ ਉਪਰ ਡਾਲਰ ਇਕੱਠਾ ਕਰਕੇ ਗੁਰੂ ਘਰ ਦੀ ਬਣ ਰਹੀ ਆਲੀਸ਼ਾਨ ਬਿਲਡਿੰਗ ਵਿੱਚ ਦਾਨ ਕੀਤਾ। ਇਸ ਮੌਕੇ ਕੀਰਤਨੀਏ ਭਾਈ ਆਤਮਜੋਤ ਸਿੰਘ ਦੇ ਜੱਥੇ ਵਲੋਂ ਰਸਭਿੰਨਾਂ ਕੀਰਤਨ ਕੀਤਾ ਗਿਆ ਤੇ ਕਥਾ ਵਾਚਕ ਭਾਈ ਹਰਮਨਪ੍ਰੀਤ ਸਿੰਘ ਵਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ।
ਜਿਕਰਯੋਗ ਹੈ ਕਿ ਪਿਛਲੇ ਸਾਲ ਤੋਂ ਗੁਰਦੁਆਰਾ ਸਾਹਿਬ ਦੀ ਬਣ ਰਹੀ ਬਿਲਡਿੰਗ ਲਗਭਗ ਪੂਰੀ ਹੋ ਚੁੱਕੀ ਤੇ ਅੰਤਮ ਛੋਹਾਂ ਦਿੱਤਾਂ ਜਾ ਰਹੀਆਂ ਹਨ ਤੇ ਇਸ ਬਣੇ ਆਲੀਸ਼ਾਨ ਗਰੁਦੁਆਰਾ ਸਾਹਿਬ ਦਾ ਨਾਂ ਨਾਰਥ ਅਮਰੀਕਾ ਦੇ ਖੂਬਸੂਰਤ ਗੁਰਦੁਆਰਿਆਂ ਦੇ ਵਿੱਚ ਨਾਂ ਸ਼ਮਾਰ ਹੋਵੇਗਾ। ਇਸ ਸਮਾਗਮ ਦੌਰਾਨ ਪ੍ਰਬੰਧਕ ਕਮੇਟੀ ਨੇ ਨਵੇਂ ਬਣੀ ਗੁਰਦੁਆਰਾ ਸਾਹਿਬ ਬਿਲਡਿੰਗ ਵਿੱਚ ਸੰਗਤ ਵਲੋਂ ਪਾਏ ਯੋਗਦਾਨ ਬਦਲੇ ਧੰਨਵਾਦ ਕੀਤਾ ਤੇ ਜਲਦੀ ਹੀ ਇਹ ਨਵਾਂ ਗੁਰੂ ਘਰ ਸੰਗਤ ਨੂੰ ਸਮਰਪਤ ਹੋਵੇਗਾ।