
ਅਰਨੌਲਟ ਨੂੰ ਪਛਾੜ ਮੁਕਾਮ ਕੀਤਾ ਹਾਸਲ
ਗੌਤਮ ਅਡਾਨੀ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਹੁਣ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਏਲਨ ਮਸਕ ਦੇ ਬਾਅਦ ਗੌਤਮ ਅਡਾਨੀ ਦਾ ਹੀ ਨੰਬਰ ਹੈ। ਫੋਬਰਸ ਰੀਅਲ ਟਾਈਮ ਬਿਲੇਨੀਅਰ ਇੰਡੈਕਸ ਮੁਤਾਬਕ ਉਨ੍ਹਾਂ ਨੇ ਇਹ ਮੁਕਾਮ ਦੂਜੇ ਸਥਾਨ ‘ਤੇ ਰਹੇ ਬਰਨਾਰਡ ਅਰਨਾਲਟ ਨੂੰ ਪਿੱਛੇ ਛੱਡ ਕੇ ਹਾਸਲ ਕੀਤਾ ਹੈ। ਦੋਵਾਂ ਵਿਚ ਦੂਜੇ ਨੰਬਰ ਲਈ ਸਖਤ ਮੁਕਾਬਲਾ ਚੱਲ ਰਿਹਾ ਸੀ।

ਬਲੂਮਰਗ ਦੇ ਅਰਬਪਤੀ ਸੂਚਕਾਂਕ ਮੁਤਾਬਕ 60 ਸਾਲ ਦੇ ਗੌਤਮ ਅਡਾਨੀ ਦੀ ਕੁੱਲ ਜਾਇਦਾਦ 155.2 ਅਰਬ ਡਾਲਰ ਹੈ। ਬਰਨਾਰਡ ਅਰਨੌਲਟ ਦੀ ਕੁੱਲ ਜਾਇਦਾਦ ਵੀ $155.2 ਬਿਲੀਅਨ ਹੈ। ਇਸ ਦੇ ਨਾਲ ਹੀ ਸੂਚੀ ਵਿੱਚ ਪਹਿਲੇ ਸਥਾਨ ‘ਤੇ ਕਾਬਜ਼ ਟੇਸਲਾ ਦੇ ਮੁਖੀ ਅਤੇ ਦੁਨੀਆ ਦੇ ਸਭ ਤੋਂ ਅਮੀਰ ਏਲਨ ਮਸਕ ਦੀ ਕੁੱਲ ਜਾਇਦਾਦ 273.5 ਬਿਲੀਅਨ ਡਾਲਰ ਹੈ, ਜਦਕਿ ਐਮਾਜ਼ਾਨ ਦੇ ਸੰਸਥਾਪਕ ਅਤੇ ਸੀਈਓ ਜੈਫ ਬੇਜੋਸ ਦੀ ਕੁੱਲ ਜਾਇਦਾਦ 149.7 ਬਿਲੀਅਨ ਡਾਲਰ ਹੈ।




















