ਜਲੰਧਰ ਦੀ ਕੁੜੀ ਨਾਲ ਚਲਦੀ ਕਾਰ ‘ਚ Gangrape, ਹਿਸਾਰ ‘ਚ ਉਤਾਰ ਕੇ ਭੱਜੇ ਲੁਧਿਆਣਾ ਦੇ ਨੌਜਵਾਨ

ਲੁਧਿਆਣਾ, ਮੀਡੀਆ ਬਿਊਰੋ:

ਮੁਟਿਆਰ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਕੇ ਛੇ ਨੌਜਵਾਨਾਂ ਨੇ ਚਲਦੀ ਕਾਰ ਵਿੱਚ ਉਸ ਦੀ ਆਬਰੂ ਲੁੱਟ ਲਈ। ਇਸ ਮਾਮਲੇ ਵਿਚ ਹਿਸਾਰ ਪੁਲਿਸ ਨੇ ਜ਼ੀਰੋ ਐਫ਼ਆਈਆਰ ਕਰ ਕੇ ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲਿਸ ਨੂੰ ਭੇਜ ਦਿੱਤੀ ਹੈ। ਇਸ ਮਾਮਲੇ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਜਲੰਧਰ ਦੀ ਰਹਿਣ ਵਾਲੀ ਪੀੜਤ ਲੜਕੀ ਨੇ ਦੱਸਿਆ ਕਿ ਉਹ ਲੁਧਿਆਣਾ ‘ਚ ਆਪਣੀ ਭੂਆ ਦੀ ਬੇਟੀ ਕੋਲ ਰਹਿੰਦੀ ਸੀ। ਕੁਝ ਸਮਾਂ ਪਹਿਲਾਂ ਉਸਦੀ ਭੂਆ ਦੀ ਲੜਕੀ ਨੇ ਉਸ ਨੂੰ ਰਾਕੇਸ਼ ਕੁਮਾਰ ਨਾਂ ਦੇ ਨੌਜਵਾਨ ਨਾਲ ਮਿਲਵਾਇਆ। 31 ਜਨਵਰੀ ਨੂੰ ਪੀੜਤ ਲੜਕੀ ਆਪਣੀ ਭੂਆ ਦੀ ਬੇਟੀ ਨਾਲ ਰਾਕੇਸ਼ ਨੂੰ ਮਿਲਣ ਲਈ ਬੱਸ ਸਟੈਂਡ ਦੇ ਲਾਗੇ ਗਈ।

ਰਾਕੇਸ਼ ਨੇ ਲੜਕੀ ਦੀ ਮਾਂਗ ‘ਚ ਸੰਧੂਰ ਭਰ ਦਿੱਤਾ ਅਤੇ ਜ਼ਬਰਦਸਤੀ ਉਸ ਨੂੰ ਗੱਡੀ ਵਿੱਚ ਬਿਠਾ ਲਿਆ। ਪੀੜਤ ਲੜਕੀ ਦੇ ਮੁਤਾਬਕ ਕਾਰ ‘ਚ ਪਹਿਲਾਂ ਤੋਂ ਹੀ ਪੰਜ ਹੋਰ ਵਿਅਕਤੀ ਮੌਜੂਦ ਸਨ। ਚੱਲਦੀ ਕਾਰ ‘ਚ ਛੇ ਵਿਅਕਤੀਆਂ ਨੇ ਵਾਰੀ-ਵਾਰੀ ਲੜਕੀ ਦੀ ਆਬਰੂ ਲੁੱਟੀ ਤੇ ਉਸ ਨੂੰ ਰਸਤੇ ‘ਚ ਉਤਾਰ ਦਿੱਤਾ। ਬੁਰੀ ਤਰ੍ਹਾਂ ਡਰੀ ਸਹਿਮੀ ਲੜਕੀ ਕੁਝ ਦਿਨ ਤਾਂ ਚੁੱਪ ਹੀ ਰਹੀ ਪਰ ਬਾਅਦ ‘ਚ ਹਿਸਾਰ ਪਹੁੰਚ ਕੇ ਉਸ ਨੇ ਹਿਸਾਰ ਪੁਲਿਸ ਨੂੰ ਸ਼ਿਕਾਇਤ ਦਿੱਤੀ। ਇਸ ਮਾਮਲੇ ‘ਚ ਹਿਸਾਰ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਜ਼ੀਰੋ ਐਫ਼ਆਈਆਰ ਲੁਧਿਆਣਾ ਪੁਲਿਸ ਨੂੰ ਭੇਜ ਦਿੱਤੀ ਹੈ। ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲਿਸ ਸਾਰੇ ਮਾਮਲੇ ਦੀ ਪੜਤਾਲ ‘ਚ ਜੁਟ ਗਈ ਹੈ।

Share This :

Leave a Reply