ਸ਼ਹੀਦ ਵਰਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ, ਸ਼ਹਿਰ ‘ਚ ਬਣੇਗੀ ਸ਼ਹੀਦ ਦੀ ਯਾਦਗਾਰ

ਛੱਤੀਸਗੜ੍ਹ ਦੇ ਸੁਕਮਾ ਵਿਖੇ ਮਾਓਵਾਦੀਆਂ, ਨਕਸਲਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਵਰਿੰਦਰ ਸਿੰਘ ਦਾ ਅੰਤਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਰਾਮ ਬਾਗ ਵਿਖੇ ਕੀਤਾ ਗਿਆ। ਜਿਵੇਂ ਹੀ ਸ਼ਹੀਦ ਦੀ ਦੇਹ ਸਵੇਰੇ ਨੌਂ ਵਜੇ ਦੇ

ਲਹਿਰਾਗਾਗਾ (ਮੀਡੀਆ ਬਿਊਰੋ): ਛੱਤੀਸਗੜ੍ਹ ਦੇ ਸੁਕਮਾ ਵਿਖੇ ਮਾਓਵਾਦੀਆਂ, ਨਕਸਲਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਵਰਿੰਦਰ ਸਿੰਘ ਦਾ ਅੰਤਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਰਾਮ ਬਾਗ ਵਿਖੇ ਕੀਤਾ ਗਿਆ। ਜਿਵੇਂ ਹੀ ਸ਼ਹੀਦ ਦੀ ਦੇਹ ਸਵੇਰੇ ਨੌਂ ਵਜੇ ਦੇ ਕਰੀਬ ਉਨ੍ਹਾਂ ਦੇ ਘਰ ਪੁੱਜੀ ਤਾਂ ਸ਼ਹੀਦ ਦੇ ਦਰਸ਼ਨ ਲਈ ਪੂਰਾ ਸ਼ਹਿਰ ਉਮੜ ਪਿਆ।

ਸ਼ਹੀਦ ਦੀ ਚਿਖਾ ਨੂੰ ਅਗਨੀ ਭਰਾ ਹੈਪੀ ਤੇ ਲਵਲੀ ਨੇ ਵਿਖਾਈ। ਇਸ ਸਮੇਂ ਸੀਆਰਪੀਐਫ ਦੇ ਆਈਜੀ ਮੂਲ ਚੰਦ ਪਵਾਰ ਨੇ ਜਿੱਥੇ ਪਰਿਵਾਰ ਲਈ ਸਰਕਾਰੀ ਨੌਕਰੀ ਦਾ ਐਲਾਨ ਕੀਤਾ, ਉਥੇ ਹੀ ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਪੰਜਾਹ ਲੱਖ ਰੁਪਏ ਐਕਸ ਗੇ੍ਸ਼ੀਆ ਗਰਾਂਟ, ਪਰਿਵਾਰ ਦੇ ਕਹਿਣ ਮੁਤਾਬਕ ਸ਼ਹੀਦ ਦੇ ਨਾਂ ’ਤੇ ਯਾਦਗਾਰ ਬਣਾਉਣ ਦਾ ਫ਼ੈਸਲਾ ਸਰਕਾਰ ਵੱਲੋਂ ਕੀਤਾ ਗਿਆ ਹੈ। ਸ਼ਹੀਦ ਦੇ ਸਨਮਾਨ ਵਿਚ ਬਾਜ਼ਾਰ ਪੂਰਨ ਤੌਰ ’ਤੇ ਬੰਦ ਰੱਖੇ ਗਏ। ਪੂਰੇ ਸ਼ਹਿਰ ਵਿਚ ਕੱਢੇ ਜਲੂਸ ਦਰਮਿਆਨ ਜਿੱਥੇ ਫੁੱਲਾਂ ਦੀ ਵਰਖਾ ਹੁੰਦੀ ਰਹੀ, ਉੱਥੇ ਹੀ ਸ਼ਹੀਦ ਵਰਿਦਰ ਸਿੰਘ ਅਮਰ ਰਹੇ ਦੇ ਨਾਅਰੇ ਵੀ ਗੂੰਜਦੇ ਰਹੇ।

ਇਸ ਸਮੇਂ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਮੀਡੀਆ ਪੈਨੇਲਿਸਟ ਪੀਪੀਸੀਸੀ ਰਾਹੁਲਇੰਦਰ ਸਿੰਘ ਸਿੱਧੂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਭਾਈ ਗੋਬਿੰਦ ਸਿੰਘ ਲੌਂਗੋਵਾਲ, ਆਪ ਆਗੂ ਜਸਵੀਰ ਸਿੰਘ ਕੁਦਨੀ, ਲਹਿਰਾ ਵਿਕਾਸ ਮੰਚ ਦੇ ਆਗੂ ਬਰਿੰਦਰ ਗੋਇਲ ਐਡਵੋਕੇਟ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਧਰਮ ਪਤਨੀ ਹਰਜੀਤ ਕੌਰ ਢੀਂਡਸਾ, ਕਾਂਗਰਸ ਦੇ ਆਲ ਇੰਡੀਆ ਸੋਸ਼ਲ ਮੀਡੀਆ ਇੰਚਾਰਜ ਅਤੇ ਯੂਥ ਆਗੂ ਦੁਰਲੱਭ ਸਿੰਘ ਸਿੱਧੂ, ਬੀਬੀ ਭੱਠਲ ਦੇ ਓਐਸਡੀ ਰਵਿੰਦਰ ਸਿੰਘ ਟੁਰਨਾ, ਡਿਪਟੀ ਕਮਿਸ਼ਨਰ ਸੰਗਰੂਰ ਰਾਮਬੀਰ, ਐੱਸ ਡੀ ਐੱਮ ਲਹਿਰਾ ਨਵਨੀਤ ਕੌਰ ਸੇਖੋਂ, ਭਾਜਪਾ ਦੇ ਸੂਬਾ ਕਮੇਟੀ ਮੈਂਬਰ ਵਿਨੋਦ ਸਿੰਗਲਾ, ਮੰਡਲ ਪ੍ਰਧਾਨ ਸੰਦੀਪ ਦੀਪੂ, ਡੀਐਸਪੀ ਲਹਿਰਾ ਮਨੋਜ ਗੋਰਸੀ ਤੋਂ ਇਲਾਵਾ ਦਸ ਹਜ਼ਾਰ ਦੀ ਗਿਣਤੀ ਵਿਚ ਸ਼ਹਿਰ ਨਿਵਾਸੀ ਸ਼ਹੀਦ ਦੇ ਸਨਮਾਨ ਵਿੱਚ ਅਤੇ ਅੰਤਮ ਦਰਸ਼ਨਾਂ ਲਈ ਮੌਜੂਦ ਸਨ।

Share This :

Leave a Reply