ਅੰਮ੍ਰਿਤਸਰ, ਮੀਡੀਆ ਬਿਊਰੋ:
ਕੇਂਦਰੀ ਜੇਲ੍ਹ ਅੰਮ੍ਰਿਤਸਰ ’ਚੋਂ ਚਾਰ ਮੋਬਾਈਲ ਬਰਾਮਦ ਹੋਏ ਹਨ। ਥਾਣਾ ਇਸਲਾਮਾਬਾਦ ’ਚ ਦਿੱਤੀ ਸ਼ਿਕਾਇਤ ’ਚ ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ ਸਹਾਇਕ ਸੁਪਰਡੈਂਟ ਸਰਬਜੀਤ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਕੇਂਦਰੀ ਜੇਲ੍ਹ ’ਚੋਂ ਗੁਰਪ੍ਰੀਤ ਸਿੰਘ,ਕੁਨਾਲ ਤੇ ਲਵਪ੍ਰੀਤ ਸਿੰਘ ਕੋਲੋਂ ਚਾਰ ਮੋਬਾਈਲ ਬਰਾਮਦ ਹੋਏ। ਥਾਣਾ ਇਸਲਾਮਾਬਾਦ ਦੀ ਪੁਲਿਸ ਨੇ ਇਸ ਸਬੰਧ ’ਚ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।






















