ਕ੍ਰਿਸ਼ਨ ਕੁਮਾਰ ਸਮੇਤ ਚਾਰ ਆਈਏਐੱਸ ਬਣੇ ਪ੍ਰਿੰਸੀਪਲ ਸਕੱਤਰ

ਮੋਹਾਲੀ, ਮੀਡੀਆ ਬਿਊਰੋ: ਪੰਜਾਬ ਸਰਕਾਰ ਨੇ ਚਾਰ ਆਈਏਐੱਸ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਨਿਵਾਜਿਆ ਹੈ ਜਿਸ ਨੂੰ ਪੰਜਾਬ ਦੇ ਰਾਜਪਾਲ ਨੇ ਇਕ ਪੱਤਰ ਜਾਰੀ ਕਰਦਿਆਂ ਸਰਕਾਰ ਵੱਲੋਂ ਭੇਜੇ ਨਾਵਾਂ ‘ਤੇ ਮੋਹਰ ਵੀ ਲਗਾ ਦਿੱਤੀ ਹੈ। ਇਸ ਸੂਚੀ ‘ਚ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਸਕੱਤਰ ਕ੍ਰਿਸ਼ਨ ਕੁਮਾਰ ਤੋਂ ਇਲਾਵਾ ਡਾ. ਰਾਹੁਲ ਭੰਡਾਰੀ, ਵਰਿੰਦਰ ਕੁਮਾਰ ਮੀਣਾ, ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਦਾ ਨਾਮ ਸ਼ਾਮਲ ਹੈ।

ਇਹ ਸਾਰੇ ਅਧਿਕਾਰੀ ਪਹਿਲਾਂ ਸਕੱਤਰ ਦੇ ਅਹੁਦੇ ‘ਤੇ ਤਾਇਨਾਤ ਸਨ ਜਿਨ੍ਹਾਂ ਨੂੰ ਤਨਖ਼ਾਹ ਸਕੇਲ ‘ਚ ਤਰੱਕੀ ਮਿਲਣ ਤੋਂ ਬਾਅਦ ਪ੍ਰਿੰਸੀਪਲ ਸਕੱਤਰ ਬਣਾ ਦਿੱਤਾ ਗਿਆ ਹੈ ਪਰ ਇਹ ਆਪਣੇ ਮੌਜੂਦਾ ਸੀਟ ‘ਤੇ ਹੀ ਤਾਇਨਾਤ ਰਹਿਣਗੇ।

Share This :

Leave a Reply