ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦਾ ਚੰਡੀਗੜ੍ਹ ’ਚ ਵਿਰੋਧ, ਬਜਰੰਗ ਦਲ ਨੇ ਫੂਕਿਆ ਪੁਤਲਾ, ਸਖ਼ਤ ਕਾਰਵਾਈ ਦੀ ਮੰਗ

ਚੰਡੀਗੜ, ਮੀਡੀਆ ਬਿਊਰੋ:

ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਦਾ ਚੰਡੀਗੜ੍ਹ ’ਚ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਮੁਸਤਫ਼ਾ ਦਾ ਇਹ ਵਿਰੋਧ ਚੰਡੀਗੜ੍ਹ ਸਥਿਤ ਹਿੰਦੂ ਸੰਗਠਨ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਵੱਲੋਂਂ ਕੀਤਾ ਜਾ ਰਿਹਾ ਹੈ। ਇਨ੍ਹਾਂ ਦੋਵੇਂਂ ਹਿੰਦੂ ਜਥੇਬੰਦੀਆਂਂ ਵੱਲੋਂਂ ਸ਼ਹਿਰ ’ਚ ਅਰਥੀ ਫੂਕ ਮਾਰਚ ਕੱਢ ਕੇ ਮੁਸਤਫ਼ਾ ਦਾ ਪੁਤਲਾ ਫੂਕਿਆ ਗਿਆ ਤੇ ਉਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਦਰਅਸਲ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਦਾ ਇਹ ਵਿਰੋਧ ਹਿੰਦੂਆਂਂ ਖ਼ਿਲਾਫ਼ ਕੀਤੀ ਗਈ ਅਸ਼ਲੀਲ ਟਿੱਪਣੀ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਮੁਸਤਫ਼ਾ ਦੇ ਹਿੰਦੂ ਵਿਰੋਧੀ ਬਿਆਨ ਤੋਂਂ ਹਿੰਦੂ ਸੰਗਠਨ ਨਾਰਾਜ਼ ਹਨ।

ਵਿਸ਼ਵ ਹਿੰਦੂ ਪ੍ਰੀਸ਼ਦ ਚੰਡੀਗੜ੍ਹ ਦੇ ਮੰਤਰੀ ਅੰਕੁਸ਼ ਗੁਪਤਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੁਹੰਮਦ ਮੁਸਤਫ਼ਾ ਖ਼ਿਲਾਫ਼ ਦਰਜ ਕੇਸ ’ਚ ਉਸ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਤੇ ਉਸ ਦੀ ਪਤਨੀ ਰਜ਼ੀਆ ਸੁਲਤਾਨਾ ਨੂੰ ਚੋਣ ਲੜਨ ਤੋਂ ਰੋਕਿਆ ਜਾਵੇ।

ਚੰਡੀਗੜ੍ਹ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਪ੍ਰਦੀਪ ਸ਼ਰਮਾ ਨੇ ਕਿਹਾ ਕਿ ਮੁਹੰਮਦ ਮੁਸਤਫ਼ਾ ਨੇ ਮਲੇਰਕੋਟਲਾ ’ਚ ਇੱਕ ਰੈਲੀ ਦੌਰਾਨ ਬਹੁਤ ਹੀ ਨਿੰਦਣਯੋਗ ਤੇ ਭੱਦਾ ਬਿਆਨ ਦਿੱਤਾ ਸੀ। ਉਸ ਨੇ ਕਿਹਾ ਸੀ ਕਿ ਜੇਕਰ ਹਿੰਦੂਆਂਂ ਨੂੰ ਉਸ ਦੇ ਜਲਸੇ ਅੱਗੇ ਜਲਸਾ ਕਰਨ ਦੀ ਇਜ਼ਾਜਤ ਦਿੱਤੀ ਗਈ ਤਾਂ ਉਹ ਅਜਿਹੀ ਸਥਿਤੀ ਪੈਦਾ ਕਰਨਗੇ ਕਿ ਉਸ ਨੂੰ ਸੰਭਾਲਣਾ ਮੁਸ਼ਕਲ ਹੋ ਜਾਵੇਗਾ। ਇਸ ਲਈ ਚੋਣ ਕਮਿਸ਼ਨ ਹਿੰਦੂ ਸਮਾਜ ਨੂੰ ਨਫ਼ਰਤ ਕਰਨ ਵਾਲੇ ’ਤੇ ਮੁਕਦਮਾ ਦਰਜ ਕਰੇ ਤੇ ਉਸ ਦੀ ਪਤਨੀ ਨੂੰ ਚੋਣ ਲੜਨ ’ਤੇ ਪਾਬੰਦੀ ਲਗਾਵੇ। ਇਸ ਦੇ ਨਾਲ ਹੀ ਵਿਹਿਪ ਨੇ ਸਾਬਕਾ ਡੀਜੀਪੀ ਦੇ ਕਾਰਜਕਾਲ ਦੀ ਜਾਂਚ ਦੀ ਮੰਗ ਵੀ ਉਠਾਈ।

ਚੰਡੀਗੜ੍ਹ ਵਿਹਿਪ ਨੇ ਮੁਸਤਫ਼ਾ ਦੇ ਬਿਆਨ ਦੀ ਸਖ਼ਤ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਇਹ ਬਿਆਨ ਫਿਰਕੂ ਦੰਗੇ ਭੜਕਾਉਣ ਦੀ ਸਾਜ਼ਿਸ਼ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਿੰਦੂਆਂਂ ਨੂੰ ਡਰਨ ਦੀ ਲੋੜ ਨਹੀਂ ਹੈ। ਅਜਿਹੇ ਬਿਆਨ ਲੋਕਤੰਤਰ ’ਤੇ ਹਮਲਾ ਹੈ। ਮੁਹੰਮਦ ਮੁਸਤਫ਼ਾ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦਾ ਹੈ। ਸਰਕਾਰ ਨੂੰ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤੀ ਨਾਲ ਨਜਿੱਠਣਾ ਚਾਹੀਦਾ ਹੈ।

Share This :

Leave a Reply