ਸਾਬਕਾ ਮੰਤਰੀ ਕੰਗ ਨੇ ਚੰਨੀ ਦੇ ਰਿਸ਼ਤੇਦਾਰ ਘਰ ਰੇਡ ਸਬੰਧੀ CBI ਜਾਂਚ ਦੀ ਕੀਤੀ ਮੰਗ

ਚੰਡੀਗੜ, ਮੀਡੀਆ ਬਿਊਰੋ: ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਦੇ ਰਿਸ਼ਤੇਦਾਰ ਦੇ ਘਰ ਰੇਡ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ; ਕੰਗ ਨੇ ਕਿਹਾ ਕਿ ਚੰਨੀ ਦੇ ਭਰਾ ਨੇ ਬਸੀ ਪਠਾਣਾ ਹਲਕੇ ਤੋਂ ਬਾਗੀ ਹੋ ਕੇ ਕਾਗਜ਼ ਭਰੇ ਹਨ ਤੇ ਉਨ੍ਹਾਂ ਨੂੰ ਤੁਰੰਤ ਪਾਰਟੀ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ ਅਤੇ ਕਾਂਗਰਸ ਪਾਰਟੀ ਨੂੰ ਚਰਨਜੀਤ ਚੰਨੀ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੰਨੀ ਨੇ ਕਰੋੜਾਂ ਰੁਪਏ ਕਮਾਏ ਹਨ।

ਉਨ੍ਹਾਂ ਪਾਰਟੀ ‘ਤੇ ਟਿਕਟਾਂ ਵੇਚਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਆਪਣੇ ਇਲਾਕੇ ਦੇ ਲੋਕਾਂ ਨਾਲ ਸਲਾਹ ਕਰਕੇ ਆਜ਼ਾਦ ਚੋਣ ਲੜਨਗੇ ਅਤੇ ਮੁੱਖ ਮੰਤਰੀ ਤੇ ਹਲਕਾ ਚਮਕੌਰ ਸਾਹਿਬ ਤੇ ਭਦੌੜ ਵਿੱਚ ਉਨ੍ਹਾਂ ਦੇ ਖ਼ਿਲਾਫ਼ ਚੋਣ ਪ੍ਰਚਾਰ ਕਰਨਗੇ। ਕੰਗ ਨੇ ਕਿਹਾ ਕਿ ਮਲੀਨਤਾਵਾਂ ਦਾ ਪੁਰਾਣਾ ਹਲਕਾ ਹੈ ਉਹ ਇੱਕ ਦਿਨ ਹੀ ਹਲਕੇ ਵਿਚ ਗਏ ਸਨ ਤੇ ਚੰਨੀ ਚਮਕੌਰ ਛੱਡ ਕੇ ਦੌੜ ਭੱਜ ਗਿਆ ਹੈ। ਕੰਗ ਤੇ ਉਨ੍ਹਾਂ ਦੇ ਬੇਟੇ ਯਾਦਵਿੰਦਰ ਕੰਗ ਨੇ ਕਿਹਾ ਕਿ ਉਹ ਚੰਨੀ ਅਤੇ ਖਰੜ ਤੋਂ ਕਾਂਗਰਸ ਦੇ ਉਮੀਦਵਾਰ ਵਿਜੇ ਕੁਮਾਰ ਟਿੰਕੂ ਨੂੰ ਹਰਾਉਣ ਲਈ ਹਰ ਸੰਭਵ ਯਤਨ ਕਰਨਗੇ।

Share This :

Leave a Reply