ਫਿਰੋਜ਼ਪੁਰ (ਮੀਡੀਆ ਬਿਊਰੋ) ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਵਿਚਲੀ ਪਨਗ੍ਰੇਨ ਵਿੱਚ ਲੰਮੇਂ ਅਰਸੇ ਤੋਂ ਡਿਊਟੀ ਕਰਦੇ ਆ ਰਹੇ ਆਊਟ ਸੋਰਸ ਸਕਿਓਰਟੀ ਗਾਰਡਾਂ ਦਾ ਆਰਥਿਕ ਸੋਸ਼ਣ ਠੇਕਾ ਕੰਪਨੀਆਂ ਅਤੇ ਅਧਿਕਾਰੀਆਂ ਵੱਲੋਂ ਮਿਲਕੇ ਜੰਗੀ ਪੱਧਰ ‘ਤੇ ਕੀਤਾ ਜਾ ਰਿਹਾ ਹੈ ਜੇਕਰ ਕੋਈ ਆਰਥਿਕ ਸੋਸ਼ਣ ਦਾ ਮਾਮਲਾ ਉਜਾਗਰ ਕਰਦਾ ਹੈ ਤਾਂ ਕੁਰੱਪਟ ਲਾਣਾ ਇਕੱਠਾ ਹੋ ਕੇ ਕਰਮਚਾਰੀਆਂ ਨੂੰ ਹਰ ਪੱਖੋਂ ਪ੍ਰੇਸ਼ਾਨ ਕਰਦਾ ਅਤੇ 10-12 ਸਾਲ ਤੋਂ ਕੰਮ ਕਰਦੇ ਆ ਰਹੇ ਸਕਿਓਰਟੀ ਗਾਰਡਾਂ ਦੀ ਛਾਂਟੀ ਕੀਤੀ ਜਾਂਦੀ ਹੈ। ਵਿਭਾਗ ਵਿੱਚ ਚੌਥਾ ਦਰਜਾ ਕਰਮਚਾਰੀਆਂ ਦੀਆਂ ਮੰਗਾਂ ਜਿਵੇਂ ਕਿ ਖਾਲੀ ਅਸਾਮੀਆਂ ਵਿਰੁੱਧ ਰੈਗੂਲਰ ਕੀਤੇ ਪੀਆਰ ਚੌਕੀਦਾਰਾਂ ਨੂੰ ਮਾਨਯੋਗ ਉੱਚ ਅਦਾਲਤਾਂ ਦੇ ਹੁਕਮਾਂ ਦੀ ਰੋਸ਼ਨੀ ਵਿੱਚ ਜੀ ਪੀ ਐਫ ਨੰਬਰ ਜਾਰੀ ਕਰਨਾ,ਸਵ:ਪੀਆਰ ਚੌਕੀਦਾਰਾਂ ਆਰਜ਼ੀ/ਰੈਗੂਲਰ ਦੇ ਵਾਰਸਾਂ ਨੂੰ ਯੋਗਤਾ ਅਨੁਸਾਰ ਤਰਸ ਅਧਾਰਤ ਨੌਕਰੀ ਦੇਣਾ,ਆਊਟ ਸੋਰਸ਼ ਸਕਿਊਰਟੀ ਗਾਰਡਾਂ ਨੂੰ ਨਿਗਮ ਅੰਦਰ ਲੈਕੇ ਪੱਕਾ ਕਰਨਾ,ਰੈਗੂਲਰ ਕਰਨ ਉਪਰੰਤ ਦੂਰ ਦੁਰਾਡੇ ਜ਼ਿਲਿਆਂ ਵਿੱਚ ਬਦਲੇ ਚੌਕੀਦਾਰਾਂ ਨੂੰ ਘਰੇਲੂ ਜਿਲਿਆਂ ਚ ਸਮੇਤ ਅਸਾਮੀਂ ਤਬਦੀਲ ਕਰਨਾ,ਯੋਗਤਾ ਪੂਰੀ ਕਰਦੇ ਦਰਜਾਚਾਰ ਮੁਲਾਜਮਾਂ ਨੂੰ ਤੀਜੇ ਦਰਜੇ ਵਿੱਚ ਤਰੱਕੀ ਦੇਣਾ ਅਤੇ 50 ਸਾਲ ਦੀ ਉੱਮਰ ਵਾਲੇ ਦਰਜਾਚਾਰ ਕਰਮਚਾਰੀਆਂ ਨੂੰ ਕਲਰਕ ਦੀ ਤਰੱਕੀ ਲਈ ਟਾਇਪ ਟੈਸਟ ਤੋਂ ਛੋਟ ਦੇਣਾ,ਸਕਿਉਰਟੀਗਾਰਡਾਂ ਦੀ ਗੈਰ ਕਾਨੂੰਨੀ ਛਾਂਟੀ ਬੰਦ ਕਰਨਾ,ਸਕਿਊਰਟੀ ਨਾਰਮਜ਼ ਚ ਕੀਤੀ ਕਟੌਤੀ ਰੱਦ ਕਰਕੇ ਐਫ ਸੀ ਆਈ ਪੈਟਰਨ ਤੇ ਨਾਰਮਜ਼ ਵਿੱਚ ਸੋਧ ਕਰਨ ,ਗੋਦਾਮਾਂ/ਓਪਨ ਪਲੰਥਾਂ ਵਿੱਚ ਲਾਇਟ,ਪਾਣੀ,ਫਲੈਸ ਅਤੇ ਮੀਂਹ ਝੱਖੜ ਤੋਂ ਬਚਾਓ ਲਈ ਕਮਰਾ,ਸੈਡ ਆਦਿ ਦਾ ਪ੍ਰਬੰਧ ਯਕੀਨੀ ਬਣਾਉਣ ਲਈ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ(ਖੁਰਾਕ ਅਤੇ ਸਪਲਾਈਜ਼ ਵਿਭਾਗ ਸਟੇਟ ਸਬ ਕਮੇਟੀ ਪੰਜਾਬ)ਦੇ ਆਗੂਆਂ ਦੀ ਮੀਟਿੰਗ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ ਦੀ ਪ੍ਧਾਰਗੀ ਹੇਠ ਹੋਈ।
ਮੀਟਿੰਗ ਵਿੱਚ ਸਾਮਲ ਸੂਬਾ ਚੇਅਰਮੈਨ ਹਰਭਗਵਾਨ ਸ੍ਰੀ ਮੁਕਤਸਰ ਸਾਹਿਬ,ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ ਪਟਿਆਲਾ,ਵਿੱਤ ਸਕੱਤਰ ਸੌਦਾਨ ਸਿੰਘ ਯਾਦਵ,ਸੀਨੀ:ਮੀਤ ਪ੍ਰਧਾਨ ਪ੍ਰਵੀਨ ਕੁਮਾਰ ਫਿਰੋਜ਼ਪੁਰ,ਮੀਤ ਪ੍ਰਧਾਨ ਗੁਰਮੀਤ ਸਿੰਘ ਮਿੱਡਾ,ਜਸਵੀਰ ਸਿੰਘ ਜੰਡਿਆਲਾ,ਰਾਜ ਕੁਮਾਰ (ਅਮ੍ਰਿਤਸਰ,)ਪੂਰਨ ਸਿੰਘ (ਗੁਰਦਾਸਪੁਰ)ਬੰਸੀ ਲਾਲ ਪਟਿਆਲਾ,ਅਡੀ:ਜਨਰਲ ਸਕੱਤਰ ਸੋਹਣ ਲਾਲ ਪੰਛੀ(ਫਾਜਿਲਕਾ), ਜੁਆਇੰਟ ਸਕੱਤਰ ਹੰਸਰਾਜ ਦੀਦਾਰਗੜੁ,ਰਵੀ ਕੁਮਾਰ ਰਾਮਪੁਰਾ,ਕਾਨੂੰਨੀ ਸਲਾਹਕਾਰ ਮੁਨਸ਼ੀ ਰਾਮ ਪਤੰਗਾ,ਮਹਿੰਗਾ ਸਿੰਘ,ਬਲਵੀਰ ਦਾਸ(ਲੁਧਿਆਣਾ), ਜਸਵਿੰਦਰ ਸਿੰਘ ਫਤਿਹਗੜ੍ਹ ਸਾਹਿਬ,ਕੁਲਵੰਤ ਸਿੰਘ ਭੱਟੀ,ਅਸੋਕ ਕੁਮਾਰ(ਮੋਗਾ),ਇਕਬਾਲ ਸਿੰਘ (ਫਰੀਦਕੋਟ),ਚਰਨਜੀਤ ਸਿੰਘ (ਫਿਰੋਜ਼ਪੁਰ),ਹਰੀਸ ਕੁਮਾਰ (ਅਬੋਹਰ) ਆਦਿ ਹਾਜਰ ਸਨ,ਸੂਬਾ ਚੇਅਰਮੈਨ ਹਰਭਗਵਾਨ ,ਪ੍ਰਧਾਨ ਰਣਜੀਤ ਸਿੰਘ ਰਾਣਵਾਂ,ਸੀਨੀ:ਮੀਤ ਪ੍ਰਧਾਨ ਪ੍ਰਵੀਨ ਕੁਮਾਰ ਅਤੇ ਜਨਰਲ ਸਕੱਤਰ ਬਲਜਿੰਦਰ ਸਿੰਘ ਅਡੀ:ਜਨਰਲ ਸਕੱਤਰ ਸੋਹਣ ਲਾਲ ਪੰਛੀ ਨੇ ਕਿਹਾ ਕਿ ਲੰਮੇਂ ਸਮੇਂ ਤੋਂ ਲਟਕਦੀਆਂ ਉੱਕਤ ਮੰਗਾਂ ਦਾ ਮੰਗ ਪੱਤਰ ਖੁਰਾਕ ਸਪਲਾਈ ਮੰਤਰੀ ਅਤੇ ਪ੍ਰਿੰਸੀਪਲ ਸਕੱਤਰ ਖੁਰਾਕ ਤੇ ਸਪਲਾਈਜ਼ ਅਤੇ ਡਾਇਰੈਕਟਰ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਜੀ ਭੇਜਕੇ ਜਲਦੀ ਗੱਲਬਾਤ ਰਾਹੀਂ ਨਿਪਟਾਰਾ ਕਰਨ ਦੀ ਮੰਗ ਕੀਤੀ ਗਈ ਹੈ ਅਤੇ ਯੂਨੀਅਨ ਦੇ ਧਿਆਨ ਵਿੱਚ ਆਇਆ ਹੈ ਕਿ ਕੰਮ ਤੋਂ ਹਟਾਏ ਸਕਿਉਰਟੀ ਗਾਰਡ ਸਾਥੀਆਂ ਵੱਲੋਂ ਨਿੱਜੀ ਤੌਰ ਤੇ ਵੀ ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਜੀ ਨੂੰ ਅਪਣੇ ਨਾਲ ਹੋ ਰਹੇ ਸੋਸ਼ਣ ਦੀ ਬਾਤ ਪਾਈ ਹੈ,ਲੇਬਰ ਕਮਿਸ਼ਨਰ ਪੰਜਾਬ ਵੱਲੋਂ ਵੀ ਗੰਭੀਰਤਾ ਨਾਲ ਮਾਲਮੇ ਦਾ ਨੋਟਿਸ ਲਿਆ ਗਿਆ ਹੈ ,ਕਰਮਚਾਰੀਆਂ ਵੱਲੋਂ ਸਪਸਟ ਕੀਤਾ ਗਿਆ ਹੈ ਕਿ ਸਾਡੀਆਂ ਨਜਾਇਜ਼ ਨੌਕਰੀਆਂ ਖੋਹਣ ਵਾਲੇ ਅਧਿਕਾਰੀਆਂ ਅਤੇ ਠੇਕਾ ਕੰਪਨੀਆਂ ਦਾ ਅਸਲੀ ਚੇਹਰਾ ਚੰਨੀ ਸਰਕਾਰ ਕੋਲ ਨੰਗਾ ਕੀਤਾ ਜਾਵੇਗਾ।
ਸਾਥੀ ਰਾਣਵਾਂ ਨੇ ਕਿਹਾ ਕਿ ਇਨਸਾਫ ਪ੍ਰਾਪਤੀ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਮੰਗਾਂ ਦਾ ਨਿਪਟਾਰਾ ਨਾ ਹੋਣ ਤੇ ਡਾਇਰੈਕਟੋਰੇਟ ਦਫਤਰ ਚੰਡੀਗੜ੍ਹ ਅੱਗੇ ਰਾਜ ਪੱਧਰੀ ਧਰਨਾ ਦਿੱਤਾ ਜਾਵੇਗਾ ਆਗੂਆਂ ਕਿਹਾ ਕਿ ਚੱਲ ਰਹੇ ਸਾਂਝੇ ਸੰਘਰਸ਼ਾਂ ਵਿੱਚ ਭਰਵੀਂ ਸਮੂਲੀਅਤ ਯਕੀਨੀ ਬਣਾਈ ਜਾਵੇਗੀ 16 ਅਕਤੂਬਰ ਨੂੰ ਮੋਰਿੰਡਾ ਰੈਲੀ ਵਿੱਚ ਵੱਡੀ ਗਿਣਤੀ ਨਾਲ ਸਮੂਲੀਅਤ ਕੀਤੀ ਜਾਵੇਗੀ। ਮੁੱਖ ਮੰਤਰੀ ਦੇ ਹਲਕੇ ਵਿੱਚ ਕੀਤੇ ਜਾਣ ਵਾਲੇ ਝੰਡਾ ਮਾਰਚ ਵਿੱਚ ਚੰਨੀ ਸਰਕਾਰ ਦੀ ਕਾਰਗੁਜ਼ਾਰੀ ਅਤੇ ਵਿਭਾਗ ਦੇ ਅਧਿਕਾਰੀਆਂ ਦੀਆਂ ਕਾਰਵਾਈਆਂ ਦੇ ਕੱਚੇ ਚਿੱਠੇ ਲੋਕਾਂ ਦੀ ਕਚਹਿਰੀ ਵਿੱਚ ਰੱਖੇ ਜਾਣਗੇ।