ਲੁਧਿਆਣਾ ‘ਚ ਫਾਇਰਿੰਗ ਮਾਮਲਾ: ਵਿਧਾਇਕ ਬੈਂਸ ਸਣੇ 33 ਲੋਕਾਂ ‘ਤੇ ਬਾਈਨੇਮ ਪਰਚਾ ਦਰਜ; 150 ਅਣਪਛਾਤੇ ਨਾਮਜ਼ਦ

ਲੁਧਿਆਣਾ, ਮੀਡੀਆ ਬਿਊਰੋ:

ਸੋਮਵਾਰ ਦੇਰ ਸ਼ਾਮ ਨਿਊ ਜਨਤਾ ਨਗਰ ਇਲਾਕੇ ‘ਚ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੀ ਮੀਟਿੰਗ ‘ਚ ਹਮਲਾ ਕਰਨ ਅਤੇ ਗੋਲ਼ੀ ਚਲਾਉਣ ਦੇ ਮਾਮਲੇ ‘ਚ ਥਾਣਾ ਸ਼ਿਮਲਾ ਪੁਰੀ ਦੀ ਪੁਲਿਸ ਨੇ LIP ਸੁਪਰੀਮੋ ਸਿਮਰਜੀਤ ਸਿੰਘ ਬੈਂਸ (Simarjit singh Bains) ਸਮੇਤ 33 ਲੋਕਾਂ ਖਿਲਾਫ ਬਾਈਨੇਮ ਪਰਚਾ ਦਰਜ ਕਰਨ ਸਮੇਤ 150 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਖਿਲਾਫ਼ ਕਤਲ ਦੀ ਕੋਸ਼ਿਸ਼, ਹਿੰਸਾ ਫੈਲਾਉਣ, ਭੰਨਤੋੜ ਕਰਕੇ ਨੁਕਸਾਨ ਪਹੁੰਚਾਉਣ, ਆਰਮਜ਼ ਐਕਟ, ਡਿਜ਼ਾਸਟਰ ਮੈਨੇਜਮੈਂਟ ਐਕਟ ਅਤੇ 3 ਮਹਾਂਮਾਰੀ ਰੋਗ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਐਸਐਚਓ ਲਾਭ ਸਿੰਘ ਨੇ ਦੱਸਿਆ ਕਿ ਨਾਮਜ਼ਦ ਕੀਤੇ ਗਏ ਮੁਲਜ਼ਮਾਂ ‘ਚ ਸਿਮਰਜੀਤ ਸਿੰਘ ਬੈਂਸ, ਉਨ੍ਹਾਂ ਦੇ ਪੁੱਤਰ ਅਜੈਪ੍ਰੀਤ ਸਿੰਘ ਬੈਂਸ, ਪਰਮਜੀਤ ਸਿੰਘ ਬੈਂਸ, ਗੁਰਪ੍ਰੀਤ ਸਿੰਘ ਖੁਰਾਣਾ, ਗੋਲਡੀ ਅਰਨੇਜਾ, ਵਾਰਡ ਨੰਬਰ 30 ਦੇ ਕੌਂਸਲਰ ਬਿੱਟਾ, ਉਸ ਦਾ ਭਰਾ ਮਿੰਟਾ, ਰਾਜਾ ਫਿਲੌਰ, ਕੌਂਸਲਰ ਹਰਵਿੰਦਰ ਪਾਲ ਸਿੰਘ ਕਲੇਰ, ਕੌਂਸਲਰ ਸ. ਸਵਰਨਦੀਪ ਸਿੰਘ ਚਹਿਲ, ਬਲਦੇਵ ਪ੍ਰਧਾਨ, ਬਲਵਿੰਦਰ ਬੰਟੀ, ਜੋਤ ਬੈਂਸ, ਰਵਿੰਦਰ ਕਲਸੀ, ਰੋਬਿਨ, ਬੈਂਸ ਦੇ ਪੀ.ਏ ਗੋਗੀ ਸ਼ਰਮਾ, ਕਰਮਜੀਤ ਬੈਂਸ, ਪਵਨਦੀਪ ਮਦਾਨ, ਜਤਿੰਦਰ ਪੰਧੇਰ, ਕਰਨ ਸਾਵਦੀ, ਦੀਪਕ ਮੇਨਰੂ, ਰਿੱਕੀ ਕਲਸੀ, ਯੋਗੇਸ਼ ਕੁਮਾਰ ਯੋਗੀ, ਕਿਰਨਦੀਪ ਸਿੰਘ, ਕੁਲਜੀਤ ਝੱਜ, ਡਿੰਪੀ ਵਿੱਜ, ਮਨਿੰਦਰ ਮਨੀ, ਸਰਬਜੀਤ ਸਿੰਘ ਜਨਕਪੁਰੀ, ਰਵੀ ਫੱਤਾ, ਉਸ ਦੇ ਡੈਡੀ ਅਤੇ 150 ਅਣਪਛਾਤੇ ਵਿਅਕਤੀਆਂ ਦੇ ਨਾਂ ਸ਼ਾਮਲ ਹਨ। ਇਹ ਕੇਸ ਗੁਰਵਿੰਦਰ ਸਿੰਘ ਉਰਫ਼ ਪ੍ਰਿੰਕਲ ਵਾਸੀ ਸੈਕਟਰ 32 ਚੰਡੀਗੜ੍ਹ ਰੋਡ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ।

Share This :

Leave a Reply