ਖੁਦਕੁਸ਼ੀ ਨੋਟ ਦੇ ਕੀਤੀ ਕਾਰਵਾਈ ਦੇ ਆਧਾਰ ‘ਤੇ ਪ੍ਰਿੰਸੀਪਲ ਸਮੇਤ ਤਿੰਨ ‘ਤੇ ਪਰਚਾ ਦਰਜ

ਲਹਿਰਾਗਾਗਾ, ਮੀਡੀਆ ਬਿਊਰੋ:

ਮੰਗਲਵਾਰ 29 ਮਾਰਚ ਨੂੰ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਮੁਲਾਜ਼ਮ ਕਲਰਕ ਦਵਿੰਦਰ ਸਿੰਘ ਵੱਲੋਂ ਕੀਤੀ ਆਤਮ-ਹੱਤਿਆ ਸਬੰਧੀ ਸੁਸਾਈਡ ਨੋਟ ਦੇ ਆਧਾਰ ‘ਤੇ ਕਾਲਜ ਪ੍ਰਿੰਸੀਪਲ ਸਮੇਤ ਦੋ ਹੋਰਨਾਂ ਤੇ ਲਹਿਰਾ ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਦਰਜ ਕੀਤੇ ਮੁਕੱਦਮੇ ਅਨੁਸਾਰ ਮ੍ਰਿਤਕ ਦਵਿੰਦਰ ਸਿੰਘ ਦੇ ਭਰਾ ਰਜਿੰਦਰ ਸਿੰਘ ਨੇ ਬਿਆਨ ਦਰਜ ਕਰਵਾਏ, ਕਿ ਉਸ ਦੇ ਭਰਾ ਦਵਿੰਦਰ ਸਿੰਘ ਨੂੰ ਤਿੰਨ ਸਾਲ ਤੋਂ ਤਨਖਾਹ ਨਾ ਮਿਲਣ ਕਰਕੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਮੁਸ਼ਕਲ ਹੋ ਰਿਹਾ ਸੀ। ਕਾਲਜ ਦੀ ਮੈਨੇਜਮੈਂਟ ਜਿਸ ਵਿਚ ਪ੍ਰਿੰਸੀਪਲ ਸਤੀਸ਼ ਕਾਂਸਲ, ਸੰਦੀਪ ਬਜਾਜ ਰਜਿਸਟਰਾਰ ਅਤੇ ਮਦਨ ਲਾਲ ਲਟਾਵਾ ਸਹਾਇਕ ਰਜਿਸਟਰਾਰ ਵੱਲੋਂ ਉਸ ਤੇ ਬੀਤੀ ਗਬਨ ਹੋਣ ਕਰਕੇ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸਨ ਅਤੇ ਉਸ ਦਾ ਇੰਕਰੀਮੈਂਟ ਵੀ ਰੋਕ ਰੱਖਿਆ ਸੀ।

ਇਸ ਤੋਂ ਇਲਾਵਾ ਗ਼ਲਤ ਸ਼ਬਦਾਂ ਦਾ ਇਸਤੇਮਾਲ ਵੀ ਕਰਦੇ ਸਨ। ਜਿਸ ਦੇ ਚੱਲਦਿਆਂ ਮੇਰੇ ਭਰਾ ਦਵਿੰਦਰ ਸਿੰਘ ਤੋਂ ਸਹਿਣ ਨਹੀਂ ਹੋ ਰਿਹਾ ਸੀ। ਜਿਸ ਕਰਕੇ ਉਸ ਨੇ ਗਲ ਵਿਚ ਇੰਟਰਨੈੱਟ ਕੇਬਲ ਤਾਰ ਪਾ ਕੇ ਛੱਤ ਵਾਲੇ ਪੱਖੇ ਨਾਲ ਬੰਨ੍ਹਦਿਆਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਵੱਲੋਂ ਪਹਿਨੀ ਹੋਈ ਪੈਂਟ ਦੀ ਪਿੱਛੇ ਵਾਲੀ ਖੱਬੀ ਜੇਬ ਵਿੱਚੋਂ ਮਿਲੇ ਸੁਸਾਈਡ ਨੋਟ ਵਿਚ ਵੀ ਇਹੀ ਸਵੈ-ਘੋਸ਼ਣਾ ਲਿਖੀ ਸੀ। ਜਿਸ ਵਿੱਚ ਮੌਤ ਦੇ ਜ਼ਿੰਮੇਵਾਰ ਉਪਰੋਕਤ ਤਿੰਨ ਵਿਅਕਤੀ ਦਰਸਾਏ ਹਨ। ਜਿਸਦੇ ਚੱਲਦਿਆਂ ਲਹਿਰਾ ਪੁਲਿਸ ਨੇ ਅੱਜ ਇਨ੍ਹਾਂ ਖ਼ਿਲਾਫ਼ ਧਾਰਾ 306, 34 ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।

ਇੱਥੇ ਇੱਥੇ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਬਣ ਜਾਂਦਾ ਹੈ ਕਿ ਦਵਿੰਦਰ ਸਿੰਘ ਵੱਲੋਂ ਕੀਤੀ ਖੁਦਕੁਸ਼ੀ ਨੂੰ ਲੈ ਕੇ ਕਾਲਜ ਸਟਾਫ, ਸ਼ਹਿਰ ਨਿਵਾਸੀ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਕੱਲ੍ਹ ਲਹਿਰਾ- ਸੁਨਾਮ ਮੁੱਖ ਮਾਰਗ ਜਾਮ ਕਰਕੇ ਸਰਕਾਰ ਅੱਗੇ ਮ੍ਰਿਤਕ ਦੀ ਪਤਨੀ ਨੂੰ ਸਰਕਾਰੀ ਨੌਕਰੀ, ਕਰਜ਼ਾ ਮੁਆਫ ਤੋਂ ਇਲਾਵਾ ਮਾਲੀ ਮਦਦ ਅਤੇ ਕਾਲਜ ਸਟਾਫ ਲਈ ਤਨਖ਼ਾਹ ਸੰਬੰਧੀ ਮੰਗਾਂ ਰੱਖੀਆਂ ਸਨ। ਜਿਸ ਨੂੰ ਹਲਕਾ ਲਹਿਰਾ ਦੇ ਐਮਐਲਏ ਬਰਿੰਦਰ ਗੋਇਲ ਦੇ ਸਹਿਯੋਗ ਸਦਕਾ ਮੰਨ ਲਿਆ ਗਿਆ ਅਤੇ ਧਰਨਾ ਦੇਰ ਰਾਤ ਸਮਾਪਤ ਹੋ ਗਿਆ ਸੀ।

ਅੱਜ ਪਰਚਾ ਦਰਜ ਹੋਣ ਉਪਰੰਤ ਮ੍ਰਿਤਕ ਦਵਿੰਦਰ ਸਿੰਘ ਦਾ ਮੂਨਕ ਵਿਖੇ ਪੋਸਟਮਾਰਟਮ ਕਰਵਾਉਣ ਉਪਰੰਤ ਸਥਾਨਕ ਸ਼ਮਸ਼ਾਨਘਾਟ ਵਿਖੇ ਦਾ ਸਸਕਾਰ ਕਰ ਦਿੱਤਾ ਗਿਆ ਹੈ। ਵਿਧਾਇਕ ਬਰਿੰਦਰ ਗੋਇਲ ਦੇ ਸਪੁੱਤਰ ਗੌਰਵ ਗੋਇਲ, ਆਪ ਆਗੂ ਦੀਪਕ ਜੈਨ,ਸਮਾਜ ਸੇਵੀ ਗੁਰੀ ਚਹਿਲ,ਚਰਨਜੀਤ ਸ਼ਰਮਾ,ਹਰਪਾਲ ਸ਼ਰਮਾ, ਰਾਕੇਸ਼ ਗੁਪਤਾ ,ਕਾਲਜ ਸਟਾਫ ਤੋਂ ਇਲਾਵਾ ਸ਼ਹਿਰ ਨਿਵਾਸੀ ਅਤੇ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਸਸਕਾਰ ਸਮੇਂ ਹਾਜ਼ਰ ਸਨ।

Share This :

Leave a Reply