ਨਕੋਦਰ (ਮੀਡੀਆ ਬਿਊਰੋ) – ਕਿਸਾਨ ਰੋਡ ਸੰਘਰਸ਼ ਕਮੇਟੀ ਜ਼ਿਲ੍ਹਾ ਜਲੰਧਰ ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਜਲੰਧਰ ਦੀ ਇਕ ਅਹਿਮ ਮੀਟਿੰਗ ਨਕੋਦਰ ਹਲਕੇ ਵਿਚ ਜ਼ਿਲ੍ਹਾ ਪ੍ਰਧਾਨ ਲੱਖੋਵਾਲ ਜਸਵੰਤ ਸਿੰਘ ਸਿੰਘਪੁਰ ਦੋਨਾਂ ਦੇ ਗ੍ਹਿ ਵਿਖੇ ਰੋਡ ਸੰਘਰਸ਼ ਕਮੇਟੀ ਜਗਜੀਤ ਸਿੰਘ ਲੱਲੀਆਂ ਸਮੂਹ ਕਮੇਟੀ ਮੈਂਬਰ ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਅਹੁਦੇਦਾਰਾਂ ਵਿਚਾਲੇ ਹੋਈ। ਜ਼ਿਲ੍ਹਾ ਪ੍ਰਧਾਨ ਲੱਖੋਵਾਲ ਜਸਵੰਤ ਸਿੰਘ ਸਿੰਘਪੁਰ ਦੋਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਗਲਵਾਰ ਜੋ ਮੀਟਿੰਗ ਹੋਈ ਇਸ ‘ਚ ਵਿਚਾਰ ਰੱਖੇ ਗਏ ਕਿ ਕਿਸਾਨਾਂ ਦੀਆਂ ਮਹਿੰਗੇ ਮੁੱਲ ਦੀਆਂ ਜ਼ਮੀਨਾਂ ਸਰਕਾਰ ਕੌਡੀਆਂ ਦੇ ਭਾਅ ਖ਼ਰੀਦ ਰਹੀ ਹੈ ਜੋ ਕਿਸਾਨਾਂ ਨੂੰ ਮਨਜ਼ੂਰ ਨਹੀਂ। ਜੋ ਰਿੰਗ ਰੋਡ ਖਜ਼ੂਰਲਾ ਤੋਂ ਨਿਕਲ ਰਿਹਾ ਹੈ ਇਹ ਦਿੱਲੀ-ਕਟਰਾ ਹਾਈਵੇ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦੀ ਕੀਮਤ ਮਾਰਕੀਟ ਰੇਟ ਚਾਰ ਗੁਣਾ ਵੱਧ ਨਹੀਂ ਦਿੱਤਾ ਜਾਂਦਾ ਉਸ ਸਮੇਂ ਤਕ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਜਲੰਧਰ ਹਰ ਤਰ੍ਹਾਂ ਦਾ ਸੰਘਰਸ਼ ਕਰੇਗੀ।
ਮੀਟਿੰਗ ‘ਚ ਡੀਸੀ ਜਲੰਧਰ ਨਾਲ ਮੀਟਿੰਗ ਸਬੰਧੀ ਵਿਚਾਰ ਰੱਖੇ ਗਏ। ਡੀਸੀ ਨਾਲ ਮੀਟਿੰਗ ਤੋਂ ਬਾਅਦ ਅਗਲਾ ਪੋ੍ਗਰਾਮ ਉਲੀਕਿਆ ਜਾਵੇਗਾ। ਇਸ ਮੀਟਿੰਗ ਸੁਖਬੀਰ ਸਿੰਘ ਥਿੰਦ ਜ਼ਿਲ੍ਹਾ ਕਨਵੀਨਰ, ਮੇਜਰ ਸਿੰਘ ਗਿੱਲ ਜਨਰਲ ਸਕੱਤਰ, ਗੁਰਪਿੰਦਰ ਸਿੰਘ ਰਾਣਾ ਜ਼ਿਲ੍ਹਾ ਪ੍ਰਰੈੱਸ ਸਕੱਤਰ, ਹਰਕਮਲ ਸਿੰਘ ਮੁੱਧ ਹਲਕਾ ਪ੍ਰਧਾਨ ਨਕੋਦਰ, ਮਨਮੋਹਨ ਸਿੰਘ ਪ੍ਰਧਾਨ ਹਲਕਾ ਕਰਤਾਰਪੁਰ, ਪਰਮਿੰਦਰ ਸਿੰਘ ਭਿੰਦਾ ਹਲਕਾ ਪ੍ਰਧਾਨ ਜਲੰਧਰ ਕੈਂਟ, ਤਲਵਿੰਦਰਪਾਲ ਸਿੰਘ, ਰਘਵੀਰ ਸਿੰਘ ਗਿੱਲ, ਹਰਬੰਸ ਸਿੰਘ ਮੰਡ, ਪਰਗਟ ਸਿੰਘ, ਇੰਦਰ ਸਿੰਘ, ਮਨਮੋਹਨ ਸਿੰਘ ਤੇ ਇਕਬਾਲ ਸਿੰਘ ਚੱਠਾ ਹਾਜ਼ਰ ਸਨ।