ਚੰਡੀਗੜ੍ਹ (ਮੀਡੀਆ ਬਿਊਰੋ)ਸਾਬਕਾ ਵਿਧਾਇਕ ਮਨਜੀਤ ਸਿੰਘ ਨੇ ਆਪਣੇ ਪਿੰਡ ਮੀਆਂਵਿੰਡ ਵਿਖੇ ਇਕ ਸਿਆਸੀ ਇਕੱਠ ਕੀਤਾ ਸੀ। ਜਦੋਂ ਇਸ ਦਾ ਪਤਾ ਕਿਸਾਨ ਜਥੇਬੰਦੀਆਂ ਨੂੰ ਲੱਗਾ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਸ੍ਰੀ ਗੁਰੂ ਅੰਗਦ ਦੇਵ ਜੀ ਤੇ ਜ਼ੋਨ ਖਡੂਰ ਸਾਹਿਬ ਦੇ ਪ੍ਰਧਾਨਾਂ ਦਿਆਲ ਸਿੰਘ ਮੀਆਂਵਿੰਡ ਤੇ ਮੁਖਤਾਰ ਸਿੰਘ ਬਿਹਾਰੀਪੁਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਆਗੂ ਜੁਗਰਾਜ ਸਿੰਘ ਕੋਟਲੀ ਤੇ ਮਨਜੀਤ ਸਿੰਘ ਵੈਰੋਂਵਾਲ ਦੀ ਅਗਵਾਈ ‘ਚ ਕਾਲੇ ਝੰਡੇ ਵਿਖਾ ਕੇ ਇਸ ਦਾ ਵਿਰੋਧ ਕੀਤਾ ਗਿਆ।
ਉਨ੍ਹਾਂ ਸਿਆਸੀ ਆਗੂਆਂ ਨੂੰ ਤਾੜਨਾ ਕੀਤੀ ਕਿ ਜਦੋਂ ਤਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਕਿਸੇ ਵੀ ਸਿਆਸੀ ਪਾਰਟੀ ਨੂੰ ਸਿਆਸੀ ਇਕੱਠ ਨਹੀਂ ਕਰਨ ਦਿੱਤਾ ਜਾਵੇਗਾ। ਆਗੂਆਂ ਨੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਖੇਤੀ ਕਾਨੂੰਨ ਖ਼ਿਲਾਫ਼ ਚੱਲ ਰਹੇ ਸੰਘਰਸ਼ ‘ਚ ਸਾਥ ਦਿਓ ਤੇ ਸਿਆਸੀ ਲੀਡਰਾਂ ਪਿੱਛੇ ਨਾ ਜਾਓ।
ਇਸ ਮੌਕੇ ਮਨਜੀਤ ਸਿੰਘ, ਜਸਬੀਰ ਸਿੰਘ ਜਲਾਲਾਬਾਦ, ਇੰਦਰਜੀਤ ਸਿੰਘ ਖੁਰਦ, ਗੁਰਮੀਤ ਸਿੰਘ ਗਿੱਲ ਕਲੇਰ, ਹਰਭਜਨ ਸਿੰਘ, ਮਲਕੀਤ ਸਿੰਘ ਕੋਟਲੀ, ਲਖਵਿੰਦਰ ਸਿੰਘ ਮੀਆਂਵਿੰਡ, ਜਗਰੂਪ ਸਿੰਘ ਧਾਰੜ, ਬੂਟਾ ਸਿੰਘ ਧਾਰੜ, ਬਾਜੂ ਗੁਰਨੇਕ ਸਿੰਘ ਧਾਰੜ, ਜੋਗਾ ਸਿੰਘ ਧਾਰੜ, ਪਿ੍ਰਥੀ ਸਿੰਘ, ਕਸਮੀਰ ਸਿੰਘ, ਜਗਪ੍ਰਰੀਤ ਸਿੰਘ ਉੱਪਲ, ਦਿਲਬਾਗ ਸਿੰਘ, ਬਲਵੰਤ ਸਿੰਘ, ਮੁਖਤਾਰ ਸਿੰਘ, ਬਲਜਿੰਦਰ ਸਿੰਘ ਘੱਗੇ, ਪ੍ਰਗਟ ਸਿੰਘ ਸਮੇਤ ਵੱਖ-ਵੱਖ ਪਿੰਡਾਂ ਤੋੋਂ ਕਿਸਾਨ ਮਜ਼ਦੂਰ ਹਾਜ਼ਰ ਸਨ।