ਕਪੂਰਥਲਾ, ਮੀਡੀਆ ਬਿਊਰੋ:
ਨਾਮੀ ਗੀਤਕਾਰ ਅਲਮਸਤ ਦੇਸਰਪੁਰੀ ਅੱਜ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦਾ ਸਸਕਾਰ ਬੇਟੇ ਦੇ ਵਿਦੇਸ਼ ਤੋਂ ਆਉਣ ਉਪਰੰਤ ਕੀਤਾ ਜਾਵੇਗਾ।
ਉਨ੍ਹਾਂ ਨੇ ਬਾਜਾਂ ਵਾਲਾ ਬਾਜਾਂ ਮਾਰਦਾ, ਇਕ ਗੁਜਰੀ ਰਬਡ਼ ਦਾ ਬਾਵਾ, ਸਾਨੂੰ ਤੇਰੀਆਂ ਮੁਹੱਬਤਾਂ ਨੇ ਮਾਰਿਆਂ ਤੈਨੂੰ ਕਿਸੇ ਹੋਰ ਦੀਆਂ ਆਦਿ ਬਹੁਤ ਹੀ ਚਰਚਿਤ ਗੀਤ ਲਿਖੇ।
ਮਸ਼ਹੂਰ ਗਾਇਕ ਹੰਸ ਰਾਜ ਹੰਸ, ਸਾਬਰ ਕੋਟੀ, ਅਨੁਰਾਧਾ ਪੋਡਵਾਲ, ਰਾਏ ਜੁਝਾਰ, ਸਰਦੂਲ ਸਿਕੰਦਰ ਵਰਗੇ ਉਚ ਕੋਟੀ ਦੇ ਗਾਇਕਾਂ ਨੇ ਇਨ੍ਹਾਂ ਦੇ ਲਿਖੇ ਗੀਤਾਂ ਨੂੰ ਆਵਾਜ਼ ਦੇ ਕੇ ਸਦਾ ਲਈ ਅਮਰ ਕਰ ਦਿੱਤਾ।






















