ਭੋਲਾ ਸ਼ੂਟਰ ਪੰਜਾਬ ਦਾ ਨਾਮੀ ਗੈਂਗਸਟਰ ਸੀ
ਫਿਰੋਜ਼ਪੁਰ, ਮੀਡੀਆ ਬਿਊਰੋ:
ਪੰਜਾਬ ਦੇ ਨਾਮੀ ਗੈਂਗਸਟਰ ਭੋਲਾ ਸ਼ੂਟਰ ਦੀ ਵੀਰਵਾਰ ਤੜਕੇ ਸ਼ੱਕੀ ਹਾਲਾਤ ‘ਚ ਮੌਤ ਹੋ ਗਈ। ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਦੱਸਿਆ ਜਾਂਦਾ ਭੋਲਾ ਕੁਝ ਸਮਾਂ ਪਹਿਲਾਂ ਹੀ ਫਰੀਦਕੋਟ ਜੇਲ੍ਹ ਤੋਂ ਬਦਲ ਕੇ ਫ਼ਿਰੋਜ਼ਪੁਰ ਜੇਲ੍ਹ ਵਿੱਚ ਭੇਜਿਆ ਗਿਆ ਸੀ। ਬੁੱਧਵਾਰ ਦੇਰ ਰਾਤ ਅਚਾਨਕ ਭੋਲਾ ਦੀ ਤਬੀਅਤ ਖ਼ਰਾਬ ਹੋਣ ਕਾਰਨ ਉਸ ਨੂੰ ਸਖ਼ਤ ਪ੍ਰਬੰਧਾਂ ਹੇਠ ਸਥਾਨਕ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ,ਜਿਥੇ ਸਵੇਰੇ 6 ਵਜੇ ਦੇ ਕਰੀਬ ਉਸ ਦੀ ਮੌਤ ਹੋ ਗਈ।
ਜ਼ਿਲ੍ਹਾ ਫਰੀਦਕੋਟ ਦੇ ਕੋਟਕਪੂਰਾ ਸ਼ਹਿਰ ਵਾਸੀ ਭੋਲਾ ’ਤੇ ਕਈ ਅਪਰਾਧਿਕ ਮਾਮਲੇ ਦਰਜ ਸਨ। ਭੋਲਾ ਲਾਰੈਂਸ ਬਿਸ਼ਨੋਈ ਗਿਰੋਹ ਦੇ ਚੋਟੀ ਦੇ ਗੈਂਗਸਟਰਾਂ ਵਿੱਚ ਗਿਣਿਆ ਜਾਂਦਾ ਸੀ। ਭੋਲਾ ਸ਼ੂਟਰ ਦੇ ਪੋਸਟਮਾਰਟਮ ਸਬੰਧੀ ਸਸਪੈਂਸ ਅਜੇ ਬਰਕਰਾਰ ਹੈ। ਕਰੀਬ ਤੀਹ ਸਾਲਾ ਭੋਲਾ ਸ਼ੂਟਰ ਆਪਣੀ ਫਿਟਨੈਸ ਦਾ ਖ਼ਾਸ ਧਿਆਨ ਰੱਖਦਾ ਸੀ ਅਤੇ ਰੂਟੀਨ ਵਿਚ ਜਿਮ ਕੰਮ ਕਰਦਾ ਸੀ ।
ਦੱਸਿਆ ਜਾਂਦਾ ਹੈ ਕਿ ਭੋਲਾ ਨਾ ਤਾਂ ਖੁਦ ਨਸ਼ਾ ਕਰਦਾ ਸੀ ਤੇ ਸਾਥੀਆਂ ਨੂੰ ਵੀ ਇਸ ਤੋਂ ਵਰਜਦਾ ਸੀ ।ਸ਼ਾਇਦ ਇਹੋ ਕਾਰਨ ਹੈ ਕਿ ਭੋਲਾ ਦੀ ਅਚਾਨਕ ਹੋਈ ਮੌਤ ਨੇ ਜਿਥੇ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਕਰ ਦਿੱਤੇ ,ਉੱਥੇ ਜੇਲ੍ਹ ਅਧਿਕਾਰੀਆਂ ਦੀ ਭੂਮਿਕਾ ਨੂੰ ਵੀ ਨੂੰ ਸ਼ੱਕ ਦੇ ਤੌਰ ‘ਤੇ ਵੇਖਿਆ ਜਾ ਰਿਹਾ ਹੈ। ਭੋਲਾ ਦੀ ਮੌਤ ਸਬੰਧੀ ਅਸਲ ਕਾਰਨਾਂ ਦਾ ਭਾਵੇਂ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗ ਸਕੇਗਾ, ਪਰ ਮੁੱਢਲੇ ਤੌਰ ‘ਤੇ ਜੇਲ੍ਹ ਅਧਿਕਾਰੀਆਂ ਤੇ ਡਾਕਟਰਾਂ ਦੇ ਪੱਖ ਦੀ ਉਡੀਕ ਕੀਤੀ ਜਾ ਰਹੀ ਹੈ।