ਫੇਸਬੁੱਕ ਵੈਕਸੀਨ ਬਾਰੇ ਗਲਤ ਸੂਚਨਾ ਰਾਹੀਂ ਲੋਕਾਂ ਨੂੰ ਮਾਰ ਨਹੀਂ ਰਿਹਾ – ਜੋ ਬਾਇਡਨ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਜਿਨਾਂ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਫੇਸਬੁੱਕ ਲੋਕਾਂ ਨੂੰ ਮਾਰ ਰਿਹਾ ਹੈ ਕਿਉਂਕਿ ਉਹ ਅਜਿਹੇ ਲੋਕਾਂ ਨੂੰ ਆਪਣੇ ਪਲੇਟਫਾਰਮ ਉਪਰ ਥਾਂ ਦੇ ਰਿਹਾ ਹੈ ਜੋ ਕੋਰੋਨਾ ਵੈਕਸੀਨ ਬਾਰੇ ਭਰਮ ਤੇ ਗਲਤ ਜਾਣਕਾਰੀ ਫੈਲਾਅ ਰਹੇ ਹਨ, ਨੇ ਆਪਣੇ ਬਿਆਨ ਤੋਂ ਪਲਟਦੇ ਹੋਏ ਫੇਸਬੁੱਕ ਬਾਰੇ ਨਰਮ ਪਹੁੰਚ ਅਪਣਾਉਂਦਿਆਂ ਕਿਹਾ ਹੈ ਕਿ ਫੇਸਬੁੱਕ ਲੋਕਾਂ ਨੂੰ ਨਹੀਂ ਮਾਰ ਰਿਹਾ। ਰਾਸ਼ਟਰਪਤੀ ਇਕ ਪੱਤਰਕਾਰ ਵੱਲੋਂ ਫੇਸਬੁੱਕ ਬਾਰੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ। ਰਾਸ਼ਟਰਪਤੀ ਦੀ ਹਾਂ ਵਿਚ ਹਾਂ ਮਿਲਾਉਂਦਿਆਂ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਬੀਬੀ ਜੇਨ ਪਸਾਕੀ ਨੇ ਕਿਹਾ ਕਿ ਵਾਈਟ ਹਾਊਸ ਦੀ ਫੇਸਬੁੱਕ ਨਾਲ ਕੋਈ ਲੜਾਈ ਨਹੀਂ ਹੈ ਨਾ ਹੀ ਕੋਈ ਝਗੜਾ ਹੈ।

ਸਾਡੀ ਲੜਾਈ ਵਾਇਰਸ ਨਾਲ ਹੈ। ਪਿਛਲੇ ਹਫਤੇ ਪਸਾਕੀ ਨੇ ਸਖਤ ਰੁਖ ਅਪਣਾਉਂਦਿਆਂ ਕਿਹਾ ਸੀ ਕਿ ‘ਸਾਡੀ ਵੱਡੀ ਚਿੰਤਾ ਇਹ ਹੈ ਕਿ ਦੇਸ਼ ਵਿਚ ਅਨੇਕਾਂ ਲੋਕ ਗਲਤ ਜਾਣਕਾਰੀ ਮਿਲਣ ਕਾਰਨ ਕੋਰੋਨਾ ਤੋਂ ਬਚਾਅ ਲਈ ਟੀਕੇ ਨਹੀਂ ਲਵਾ ਰਹੇ ਜਿਸ ਕਾਰਨ ਮੌਤਾਂ ਹੋ ਰਹੀਆਂ ਹਨ। ਇਥੇ ਜਿਕਰਯੋਗ ਹੈ ਕਿ ਅਮਰੀਕੀ ਸਰਜਨ ਜਨਰਲ ਵਿਵੇਕ ਮੂਰਤੀ ਨੇ ਅਹੁੱਦਾ ਸੰਭਾਲਣ ਤੋਂ ਬਾਅਦ ਚਿਤਾਵਨੀ ਦਿੱਤੀ ਸੀ ਕਿ ਸਿਹਤ ਬਾਰੇ ਗਲਤ ਜਾਣਕਾਰੀ ਲੋਕਾਂ ਲਈ ਖਤਰਾ ਪੈਦਾ ਕਰ ਰਹੀ ਹੈ। ਉਨਾਂ ਨੇ ਸੋਸ਼ਲ ਮੀਡੀਆ ਕੰਪਨੀਆਂ ਕਿਹਾ ਹੈ ਕਿ ਉਹ ਆਪਣੀ ਪ੍ਰਣਾਲੀ ਨੂੰ ਨਵੇਂ ਸਿਰੇ ਤੋਂ ਵਿਕਸਤ ਕਰਨ ਤਾਂ ਜੋ ਝੂਠੀ ਤੇ ਬੇਬੁਨਿਆਦੀ ਜਾਣਕਾਰੀ ਨੂੰ ਰੋਕਿਆ ਜਾ ਸਕੇ।

Share This :

Leave a Reply