ਮੁਹਾਲੀ ਦੇ 419 ਸਕੂਲਾਂ ਵਿੱਚ ਫੀਸਾਂ ਦੀ ਪ੍ਰੀਖਿਆ ਅੱਜ ਤੋਂ ਮੁਲਤਵੀ

ਐੱਸਏਐੱਸ ਨਗਰ, ਮੀਡੀਆ ਬਿਊਰੋ:

ਮੋਹਾਲੀ ਦੇ ਸਕੂਲਾਂ ’ਚ ਸੋਮਵਾਰ ਨੂੰ ਸ਼ੁਰੂ ਹੋਣ ਵਾਲੀ ਫ਼ੀਸਾਂ ਦੀ ਜਾਂ ਦਾ ਕੰਮ ਲਟਕ ਗਿਆ ਹੈ।ਪੰਜਾਬ ਪ੍ਰਾਈਵੇਟ ਸਕੂਲਾਂ ਦੀ ਯੂਨੀਅਨ ਨੇ ਸੋਮਵਾਰ ਨੂੰ ਸਕੂਲ ਬੰਦ ਕਰਕੇ ਹਡ਼ਤਾਲ ਕਰਨ ਦਾ ਐਲਾਨ ਕੀਤਾ ਹੈ ਜਿਸ ਕਰਕੇ ਸਰਕਾਰ ਵੱਲੋਂ ਬਣਾਈਆਂ ਟੀਮਾਂ ਨੂੰ ਹੁਣ ਇਕ ਦਿਨ ਹੋਰ ਇਤਜ਼ਾਰ ਕਰਨਾ ਹੋਵੇਗਾ।ਹਾਲਾਂ ਕਿ ਇਸ ਬਾਰੇ ਸਰਕਾਰੀ ਤੌਰ ’ਤੇ ਕੋਈ ਘੋਸ਼ਣਾ ਨਹੀਂ ਹੋਈ ਹੈ, ਪਰ ਮੋਹਾਲੀ ਦੇ ਜ਼ਿਆਦਾਤਰ ਸਕੂਲ ਪ੍ਰਬੰਧਕਾਂ ਨੇ ਇਹੀ ਕਿਹਾ ਹੈ ਕਿ ਜ਼ਿਲ੍ਹੇ ’ਚ ਕੋਈ ਵੀ ਨਿੱਜੀ ਸਕੂਲ(ਚਾਹੇ ਕਿਸੇ ਵੀ ਬੋਰਡ ਨਾਲ ਸਬੰਧਤ ਕਿਉਂ ਨਾ ਹੋਵੇ) ਖੁੱਲ੍ਹਾ ਨਹੀਂ ਰਹੇਗਾ।ਬੇਸ਼ੱਕ ਬੰਦ ਦਾ ਸੱਦਾ ਗੁਰਦਾਸਪੁਰ ਦੇ ਨਿੱਜੀ ਸਕੂਲ ’ਚ ਚਾਰ ਸਾਲਾਂ ਦੀ ਬੱਚੀ ਨਾਲ ਵਾਪਰੀ ਜੱਗੋ-ਤੇਰ੍ਹਵੀਂ ਘਟਨਾ ਦੱਸੀ ਜਾ ਰਹੀ ਹੈ,ਪਰ ਆਹਲਾ-ਮਿਆਰੀ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਸੋਮਵਾਰ ਨੂੰ ਫ਼ੀਸਾਂ ਬਾਰੇ ਜਾਂਚ ਦੀ ਭਿਣਕ ਵੀ ਹਡ਼ਤਾਲ ਦੇ ਪ੍ਰਮੁੱਖ ਕਾਰਨਾਂ ਵਿਚੋਂ ਇੱਕ ਹੈ।

ਸਕੂਲ ਪ੍ਰਬੰਧਕਾਂ ਨੂੰ ਕੋਈ ਪੱਤਰ ਨਹੀਂ ਗਿਆ

‘ਪੰਜਾਬੀ ਜਾਗਰਣ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਮੋਹਾਲੀ ਸ਼ਹਿਰੀ ਦੇ ਸਕੂਲ ਪ੍ਰਬੰਧਕਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਟੀਮ ਵੱਲੋਂ ਸੋਮਵਾਰ ਨੂੰ ਸਕੂਲਾਂ ’ਚ ਜਾਂਚ-ਪਡ਼ਤਾਲ ਬਾਰੇ ਕੋਈ ਵੀ ਪੱਤਰ ਜਾਂ ਸੁਨੇਹਾ ਪ੍ਰਾਪਤ ਨਹੀਂ ਹੋਇਆ।ਉਨ੍ਹਾਂ ਨੇ ਇਸ ਗੱਲ ’ਤੇ ਆਪਣੀ ਵਿਰੋਧਤਾ ਵੀ ਜ਼ਾਹਰ ਕੀਤੀ ਹੈ। ਨਿੱਜੀ ਸਕੂਲ ਮਾਲਕਾਂ ਦਾ ਕਹਿਣਾ ਹੈ ਕਿ ‘ਫੀਸ ਰੈਗੂਲੇਟਰੀ ਐਕਟ’ ਦੀ ਪਾਲਣਾਂ ਕਰਦਿਆਂ ਸਾਰੇ ਸਕੂਲ ਆਪਣੀ ਬੈਲੈਂਸ ਸ਼ੀਟਾਂ ਸਮਰੱਥ ਅਧਿਕਾਰੀ ਨੂੰ ਜਮ੍ਹਾਂ ਕਰਵਾਉਂਦੇ ਹਨ।ਇਹ ਸਾਰੇ ਕਾਗ਼ਜ਼ ਤਾਂ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਕੋਲ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ।

ਚੰਡੀਗਡ਼੍ਹ ’ਚ ਰੱਖੀ ਕਾਨਫ਼ਰੰਸ

ਨਿੱਜੀ ਸਕੂਲਾਂ ਦੇ ਮਾਲਕਾਂ ਨੇ ਸੋਮਵਾਰ ਨੂੰ ਚੰਡੀਗਡ਼੍ਹ ਪ੍ਰੈੱਸ ਕਲੱਬ ’ਚ ਇਸ ਮਾਮਲੇ ਨੂੰ ਲੈਕੇ ਪ੍ਰੈੱਸ ਕਾਨਫ਼ਰੰਸ ਵੀ ਸੱਦ ਲਈ ਹੈ।ਵੇਰਵਿਆਂ ਅਨੁਸਾਰ ਫ਼ੀਸਾਂ ਵਾਲੇ ਮਾਮਲੇ ਤੋਂ ਇਲਾਵਾ ਇਸ ਦੌਰਾਨ ਗੁਰਦਾਸਪੁਰ ਵਿਖੇ ਵਾਪਰੀ ਘਟਨਾ ਬਾਰੇ ਵੀ ਆਪਣੇ ਪ੍ਰਤੀਕ੍ਰਮ ਪੇਸ਼ ਕਰਨੇ ਹਨ।ਸਕੂਲ ਮਾਲਕਾਂ ਦੀ ਦਲੀਲ ਹੈ ਕਿ ਪੰਜਾਬ ’ਚ ਮਾਪਿਆਂ ਤੇ ਸਕੂਲ ਮੈਨੇਜਮੈਂਟ ’ਚ ਪਾਡ਼ਾ ਕਰਨ ਕਸ਼ਿਸ਼ ਚੱਲ ਰਹੀ ਹੈ ਜਿਸ ਦਾ ਗਿਆਨ ਮਾਪਿਆਂ ਨੂੰ ਜ਼ਰੂਰ ਹੋਣਾਂ ਚਾਹੀਦਾ ਹੈ।

419 ਸਕੂਲਾਂ ਦੀ ਫੀਸਾਂ ਦੀ ਜਾਂਚ ਦੇ ਹਨ ਹੁਕਮ

ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਦੇ ਹੁਕਮਾਂ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਸ਼ੀਲ ਨਾਥੇ 17 ਪ੍ਰਿੰਸੀਪਲਾਂ/ਹੈੱਡਮਾਸਟਰਾਂ ਦੀ ਇਕ ਟੀਮ ਦਾ ਗਠਨ ਕੀਤਾ ਹੈ।ਇਸ ਟੀਮ ਨੂੰ ਨਿੱਜੀ ਸਕੂਲਾਂ ’ਚ ਮੌਜੂਦਾ ਫ਼ੀਸ ਦੇ ਬਿਓਰੇ ਇਕੱਠੇ ਕਰਨ ਦੇ ਹੁਕਮ ਹਨ।ਪੱਤਰ 7 ਅਪ੍ਰੈਲ ਨੂੰ ਜਾਰੀ ਹੋਇਆ ਸੀ ਜਿਸ ਬਾਰੇ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਨੂੰ ਸਿਰਫ਼ ਅਖ਼ਬਾਰਾਂ ਦੀ ਖ਼ਬਰਾਂ ਤੋਂ ਹੀ ਗਿਆਨ ਹਾਸਲ ਹੋਇਆ ਪਰ ਸਰਕਾਰ ਨੇ ਅਧਿਕਾਰਤ ਤੌਰ ’ਤੇ ਕੋਈ ਪੱਤਰ ਜਾਰੀ ਨਹੀਂ ਕੀਤਾ।ਆਸ ਸੀ ਕਿ ਸ਼ਨਿੱਚਰਵਾਰ ਤੇ ਐਤਵਾਰ ਦੀ ਛੁੱਟੀ ਹੋਣ ਕਰਕੇ ਇਹ ਕੰਮ ਸੋਮਵਾਰ ਤੋਂ ਆਰੰਭ ਹੋ ਜਾਵੇਗਾ ਪਰ ਹੁਣ ਹਡ਼ਤਾਲ ਕਰਕੇ ਇਹ ਕੰਮ ਇਕ ਦਿਨ ਹੋਰ ਹੋਰ ਦੇਰੀ ਨਾਲ ਸ਼ੁਰੂ ਹੋਵੇਗਾ।

‘ਅਦਾਲਤ ਨੇ ਕਿਹਾ ਸੀ 8 ਫ਼ੀਸਦੀ ਤਕ ਵਧਾਈ ਜਾ ਸਕਦੀ ਹੈ ਫ਼ੀਸ’

ਪੰਜਾਬ ਸਰਕਾਰ ਫ਼ੀਸਾਂ ਬਾਰੇ ਸੋਮਵਾਰ ਤੋਂ ਕੋਈ ਜਾਂਚ-ਪਡ਼ਤਾਲ਼ ਕਰ ਰਹੀ ਹੈ ਇਸ ਬਾਰੇ ਸਾਡੇ ਕੋਲ ਕੋਈ ਹਦਾਇਤ ਨਹੀਂ ਹੈ।ਅਸੀਂ ਸੋਮਵਾਰ ਨੂੰ ਸਕੂਲ ਬੰਦ ਕਰਕੇ ਹਡ਼ਤਾਲ ਕਰ ਰਹੇ ਹਾਂ ਕਿਉਂਕਿ ਗੁਰਦਾਸਪੁਰ ’ਚ ਸਕੂਲ ਪ੍ਰਬੰਧਕ ਜੋ ਹੋਇਆ ਉਹ ਜਾਇਜ਼ ਨਹੀਂ ਹੈ।ਅਸੀਂ ਇਸ ਬਾਰੇ ਚੰਡੀਗਡ਼੍ਹ ਪ੍ਰੈੱਸ ਕਲੱਬ ’ਚ ਕਾਨਫ਼ਰੰਸ ਵੀ ਕਰ ਰਹੇ ਹਾਂ ਤਾਂ ਜੋ ਇਸ ਮਾਮਲੇ ’ਤੇ ਪੂਰੀ ਜਾਣਕਾਰੀ ਦਿੱਤੀ ਜਾ ਸਕੇ।ਜਿੱਥੋਂ ਤਕ ਫ਼ੀਸਾਂ ਲੈਣ ਤੇ ਜਾਂਚ ਦਾ ਸਵਾਲ ਹੈ ਉਸ ਬਾਰੇ ਸੁਪਰੀਮ ਕੋਰਟ ਤੇ ਹਾਈਕੋਰਟ ਦੀਆਂ ਹਦਾਇਤਾਂ ਹਨ ਜਿਨ੍ਹਾਂ ’ਚ 8 ਫ਼ੀਸਦੀ ਤਕ ਵਾਧਾ ਕੀਤਾ ਜਾ ਸਕਦਾ ਹੈ।ਜੇਕਰ ਪੰਜਾਬ ਸਰਕਾਰ ਨੇ ਫ਼ੀਸਾਂ ਬਾਰੇ ਕੋਈ ਫ਼ੈਸਲਾ ਲੈਣਾ ਹੈ ਤਾਂ ਫੀਸ ਰੈਗੂਲੇਟਰੀ ਐਕਟ ਨੂੰ ਸੋਧ ਵੀ ਕਰਨੀ ਪਵੇਗੀ।ਹਾਲਾਂ ਕਿ ਅਸੀਂ ਹਰ ਤਰ੍ਹਾਂ ਦਾ ਸਾਥ ਦੇਣ ਲਈ ਤਿਆਰ ਹਾਂ ਪਰ ਕਿਉਂਕਿ ਮਾਪਿਆਂ ਨੇ ਹੀ ਅਦਾਲਤ ’ਚ ਫ਼ੀਸਾਂ ਬਾਰੇ ਕੇਸ ਪਾਇਆ ਸੀ ਜਿਸ ਦੀ ਸੁਣਵਾਈ ’ਚ ਅਦਾਲਤ ਨੇ ਵਾਧਾ ਕਰਨ ਦੇ ਉਪਰੋਕਤ ਹੁਕਮ ਦਿੱਤੇ ਸਨ।

Share This :

Leave a Reply