ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਲਈ ਦਾਖਲਾ ਪ੍ਰੀਖਿਆ 24 ਅਪ੍ਰੈਲ ਨੂੰ

ਜਲੰਧਰ, ਮੀਡੀਆ ਬਿਊਰੋ:

ਸੂਬੇ ਭਰ ਦੇ 10 ਮੈਰੀਟੋਰੀਅਸ ਸਕੂਲਾਂ ‘ਚ ਦਾਖ਼ਲੇ ਲਈ 24 ਅਪ੍ਰੈਲ ਨੂੰ ਹੋਣ ਵਾਲੀ ਪ੍ਰੀਖਿਆ ਲਈ ਐਡਮਿਟ ਕਾਰਡ ਸੋਮਵਾਰ ਨੂੰ ਜਾਰੀ ਕਰ ਦਿੱਤੇ ਗਏ। 11ਵੀਂ ਜਮਾਤ ਲਈ 15 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਮੋਹਾਲੀ, ਸੰਗਰੂਰ, ਪਟਿਆਲਾ ‘ਚ 11ਵੀਂ ਤੇ 12ਵੀਂ ਜਮਾਤ ਦੀ ਕਾਮਰਸ, ਮੈਡੀਕਲ, ਨਾਨ-ਮੈਡੀਕਲ ਤੇ ਤਲਵਾੜਾ ‘ਚ ਨੌਵੀਂ ਜਮਾਤ ਤੋਂ ਦਾਖ਼ਲਾ ਲਿਆ ਜਾ ਸਕਦਾ ਹੈ।

ਦਾਖ਼ਲਾ ਪ੍ਰੀਖਿਆ ‘ਚ 33 ਪ੍ਰਤੀਸ਼ਤ ਅੰਕ ਲਿਆਉਣ ਲਾਜ਼ਮੀ

ਇਨ੍ਹਾਂ ਵਿੱਚ ਮੈਡੀਕਲ ਦੇ ਵਿਦਿਆਰਥੀਆਂ ਲਈ ਅੰਗਰੇਜ਼ੀ, ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਵਿੱਚ 25-25 ਅੰਕ ਅਤੇ ਨਾਨ-ਮੈਡੀਕਲ ‘ਚ ਅੰਗਰੇਜ਼ੀ, ਫਿਜ਼ਿਕਸ, ਕੈਮਿਸਟਰੀ, ਗਣਿਤ ਦੇ 25-25 ਅੰਕ ਅਤੇ ਕਾਮਰਸ ਵਾਲਿਆਂ ਲਈ ਅੰਗਰੇਜ਼ੀ, ਅਕਾਊਂਟੈਂਸੀ, ਬਿਜ਼ਨਸ ਸਟੱਡੀਜ਼ ਅਤੇ ਐਮਓਪੀ ਤੇ ਇਕਨਾਮਿਕਸ ‘ਚ 25-25 ਅੰਕਾਂ ਦੇ ਸਵਾਲ ਹੋਣਗੇ। ਨੌਵੀਂ ਜਮਾਤ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆ ਅੱਠਵੀਂ ਜਮਾਤ ਦੇ ਸਿਲੇਬਸ ‘ਤੇ ਆਧਾਰਿਤ ਹੋਵੇਗੀ। ਇਸ ਵਿੱਚ ਅੰਗਰੇਜ਼ੀ ਦੇ ਗਣਿਤ ਦੇ 30 ਅਤੇ ਸਾਇੰਸ ਦੇ 35 ਅੰਕ ਹੋਣਗੇ।

Share This :

Leave a Reply