ਚੰਡੀਗੜ੍ਹ (ਮੀਡੀਆ ਬਿਊਰੋ)-ਬੇਸ਼ਕ ਅਸੀਂ 1947 ਨੂੰ ਅੰਗਰੇਜੀ ਸਾਮਰਾਜ ਦੀ ਗੁਲਾਮੀ ਤੋਂ ਅਜ਼ਾਦ ਹੋ ਚੁੱਕੇ ਹਾਂ, ਪਰ ਸਮੇਂ ਦੀਆਂ ਸਰਕਾਰਾਂ ਨੇ ਸਾਨੂੰ ਮੁੜ ਗੁਲਾਮ ਬਣਾ ਦਿੱਤਾ ਹੈ, ਇੱਕ ਪਾਸੇ ਮਹਿੰਗਾਈ ਨੇ ਆਪਣੇ ਪੈਰ ਪਸਾਰ ਰਖੇ ਹਨ, ਦੂਜੇ ਪਾਸੇ ਮੁਲਾਜ਼ਮਾਂ ਨੂੰ ਨਿਗੁਣੀਆ ਤਨਖਾਹਾਂ ਦੇ ਪਿੱਠ ਆਪਣੀਆਂ ਥਪਥਪਾ ਰਹੀਆਂ,ਹਰ ਵਿਭਾਗ ਦੇ ਮੁਲਾਜਮ ਆਪਣੀਆਂ ਹੱਕੀ ਮੰਗਾਂ ਲਈ ਹੜਤਾਲਾਂ ਜਲੂਸ ਜਲਸੇ ਤੇ ਬੈਠਾ ਪਰ ਸਰਕਾਰਾਂ ਦੇ ਸਿਰ ‘ਤੇ ਜੂ ਤੱਕ ਨਹੀਂ ਸਿਰਕ ਰਹਿ, ਮੌਜ਼ੂਦਾ ਕੈਪਟਨ ਸਰਕਾਰ ਨੇ ਨਸ਼ਾ ਮੁਕਤ ਪੰਜਾਬ ਦਾ ਸੁਪਨਾ ਦੇਖਿਆ ਸੀ।
ਜਿਸ ਨੂੰ ਇਨ੍ਹਾਂ ਕੇਦਰਾਂ ਦੇ ਮੁਲਾਜ਼ਮਾਂ ਨੇ ਹੀ ਸਫਲ ਬਣਾਉਣ ਚ ਅਹਿਮ ਭੂਮਿਕਾ ਅਦਾ ਕੀਤੀ ਹੈ, ਤੇ ਵਿਸ਼ਵ ਮਹਾਂਮਾਰੀ ਦੇ ਚਲਦਿਆਂ ਕੋਵਿਡ ਕੇਅਰ ਸੈਂਟਰਾਂ,ਆਈਸੋਲੇਸ਼ਨ ਸੈਟਰਾਂ ਵਿੱਚ ਨਿਸਵਾਰਥ ਸੇਵਾਵਾਂ ਦਿੱਤੀਆਂ ਜਾਂ ਚੁਕੀਆ ਹਨ, ਅਸੀ ਕਈ ਵਾਰ ਸਿਹਤ ਮੰਤਰੀ ਪੰਜਾਬ ਸ. ਬਲਵੀਰ ਸਿੰਘ ਸਿੱਧੂ, ਪ੍ਰਮੁੱਖ ਸਕੱਤਰ ਸਿਹਤ ਪੰਜਾਬ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਚੰਡੀਗੜ੍ਹ ਜੀ ਨਾਲ ਮੀਟਿੰਗਾਂ ਕੀਤੀਆਂ ਪਰ ਅਜੇ ਤੱਕ ਨਿਰਾਸ਼ਾ ਤੋ ਇਲਾਵਾਂ ਸਾਨੂੰ ਕੁਝ ਵੀ ਨਹੀਂ ਮਿਲਿਆ, ਚੌਣਾਂ ਦੌਰਾਨ ਉਮੀਦਵਾਰ ਬਹੁਤ ਵਾਅਦੇ ਕਰਦੇ ਹਨ।\
ਪਰ ਜਦੋਂ ਵਿਧਾਨਸਭਾ ਦੇ ਪਵਿੱਤਰ ਮੰਦਰ ਵਿੱਚ ਜਾ ਇਹ ਬਾਹਰਲੀ ਆਮ ਜਨਤਾ ਤੇ ਮੁਲਾਜ਼ਮ ਵਰਗ ਨੂੰ ਭੁੱਲ ਹੀ ਜਾਂਦੇ, ਇੱਕ ਪਾਸੇ ਲੋਕਾਂ ਨੂੰ 300-400 ਯੂਨਿਟ ਮੁਆਫ ਕਰਨ ਦੇ ਦਾਅਵੇ ਕਰਦੇ,ਆਟਾ ਦਾਲ ਦੇਣ ਦੇ ਦਾਅਵੇ ਕਰਦੇ ਹਨ ਸਗੋਂ ਲੋਕਾਂ ਨੂੰ ਰੋਜ਼ਗਾਰ ਦੇਣ ਜੋ ਇਹ ਨਾਲ ਸਰਕਾਰ ਦੇ ਗੁਣ ਗਾਉਂਦੇ ਹੋਏ ਅਗਾਂਹ ਵੀ ਵੋਟ ਬੈਂਕ ਮਜਬੂਰੀ ਹੋਏ, ਇਸ ਸਮੇਂ ਰਾਜਬੀਰ ਸਿੰਘ ਜ਼ਿਲ੍ਹਾ ਪ੍ਰਧਾਨ ਡੀ ਅਡਿਕਸ਼ਨ ਯੂਨੀਅਨ ਪੰਜਾਬ ਨੇ ਕਿਹਾ ਕਿ ਹੁਣ ਅਸੀਂ ਅਜ਼ਾਦੀ ਦੇ ਚਲਦੇ ਅੱਜ ਵੀ ਗੁਲਾਮ ਹਾਂ ਨਾ ਤਾਂ ਸਾਡੀ ਕੋਈ ਸੁਣਵਾਈ ਹੁੰਦੀ, 2022 ਦੀਆਂ ਚੌਣਾਂ ਦੌਰਾਨ ਵੋਟ ਅਸੀ ਆਪਣੇ ਅਧਿਕਾਰਾਂ ਦਾ ਪ੍ਰਯੋਗ ਵੀ ਸਮੇਂ ਅਨੁਸਾਰ ਲਵਾਂਗੇ ਜੇਕਰ ਮੌਜੂਦਾ ਪੰਜਾਬ ਸਰਕਾਰ ਸਾਡੇ ਬਾਰੇ ਸੋਚੇਗੀ ਤਾਂ ਹੀ ਅਸੀ ਸੋਚਾਗੇ।