ਮੋਹਾਲੀ, ਮੀਡੀਆ ਬਿਊਰੋ:
ਪੰਜਾਬ ਦੇ ਸਿੱਖਿਆ ਵਿਭਾਗ (Department of School Education Punjab) ਨੇ ਸਰਕਾਰੀ ਸਕੂਲਾਂ (Govt Schools) ‘ਚ ਦੋ ਰਾਖਵੀਆਂ ਛੁੱਟੀਆਂ ਤੋਂ ਇਲਾਵਾ ਚਾਰ ਬਾਅਦ ਦੁਪਹਿਰ ਅੱਧੇ ਦਿਨ ਦੀਆਂ ਛੁੱਟੀਆਂ ਅਤੇ ਸਾਲਾਨਾ ਫੰਕਸ਼ਨਾਂ ਦੀਆਂ ਮਿਤੀਆਂ ਦੇ ਵੇਰਵੇ ਮੰਗੇ ਹਨ। ਹਾਲਾਂਕਿ ਇਸ ਸਬੰਧੀ ਬਹੁਤ ਸਾਰੇ ਸਕੂਲਾਂ ਨੂੰ ਇਕ ਜਨਵਰੀ ਤੋਂ 15 ਜਨਵਰੀ ਤਕ ਵੇਰਵੇ ਭਰਨ ਲਈ ਹੁਕਮ ਜਾਰੀ ਹੋਏ ਸਨ ਪਰ ਹਾਲੇ ਵੀ ਬਹੁਤ ਸਾਰੇ ਏਡਿਡ ਅਤੇ ਸਰਕਾਰੀ ਸਕੂਲ ਇਨ੍ਹਾਂ ਦੇ ਵੇਰਵੇ ਨਹੀਂ ਦੇ ਸਕੇ। ਸਟੇਟ MISV ਰਿਪੋਰਟ ਮੁਤਾਬਕ ਹਾਲੇ ਵੀ ਹਜ਼ਾਰਾਂ ਸਕੂਲ ਛੁੱਟੀਆਂ ਅਤੇ ਫੰਕਸ਼ਨਾਂ ਦੀਆਂ ਤਰੀਕਾਂ ਦੇ ਵੇਰਵੇ ਸਾਂਝੇ ਨਹੀਂ ਕਰ ਸਕੇ।