ਦੱਖਣੀ ਕੈਲੀਫੋਰਨੀਆ ਵਿਚ ਭੂਚਾਲ ਦੇ ਝਟਕੇ, ਜਾਨੀ ਨੁਕਸਾਨ ਤੋਂ ਬਚਾਅ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਦੱਖਣੀ ਕੈਲੀਫੋਰਨੀਆ ਵਿਚ ਲੰਘੇ ਦਿਨ ਸਵੇਰ ਵੇਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਯੁਨਾਈਟਿਡ ਸਟੇਟਸ ਜੀਆਲੋਜੀਕਲ ਸਰਵੇ ਅਨੁਸਾਰ ਚੂਲਾ ਵਿਸਟਾ, ਸੈਨ ਡਇਏਗੋ, ਐਲ ਸੈਂਟਰੋ ਤੇ ਇੰਡੀਓ ਵਿਚ 5.3 ਦੀ ਤੀਬਰਤਾ ਨਾਲ ਭੂਚਾਲ ਆਇਆ। ਭੂਚਾਲ ਦੇ ਕੇਂਦਰ ਬਿੰਦੂ ਤੋਂ ਤਕਰੀਬਨ 95 ਮੀਲ ਦੂਰ ਡੈਲ ਮਰ, ਕੈਲੀਫੋਰਨੀਆ ਨੇੜੇ ਵੀ ਲੋਕਾਂ ਨੇ ਭੂਚਾਲ ਦੇ ਝਟਕਿਆਂ ਨੂੰ ਮਹਿਸੂਸ ਕੀਤਾ। ਯੁਨਾਈਟਿਡ ਸਟੇਟਸ ਜੀਆਲੋਜੀਕਲ ਸਰਵੇ ਨੇ ਕਿਹਾ ਹੈ ਕਿ ਭੂਚਾਲ ਦਾ ਕੇਂਦਰ ਬਿੰਦੂ ਕੈਲੀਪੈਟਰੀਆ, ਕੈਲੀਫੋਰਨੀਆ ਤੋਂ 7 ਮੀਲ ਦੂਰ ਦੱਖਣ ਖੇਤਰ ਸੀ ਜੋ ਇੰਪੀਰੀਅਲ ਕਾਊਂਟੀ ਵਿਚ ਪੈਂਦਾ ਹੈ। ਇੰਪੀਰੀਅਲ ਕਾਊਂਟੀ ਫਾਇਰ ਵਿਭਾਗ ਤੇ ਐਮਰਜੈਂਸੀ ਸਰਵਿਸਜ ਦਫਤਰ ਦੇ ਅਧਿਕਾਰੀਆਂ ਅਨੁਸਾਰ ਭੂਚਾਲ ਨਾਲ ਜਾਨੀ ਜਾਂ ਮਾਲੀ ਨੁਕਸਾਨ ਹੋਣ ਦੀ ਰਿਪੋਰਟ ਨਹੀਂ ਹੈ। ਲੋਕਾਂ ਵਿਚ ਡਰ ਜਰੂਰ ਪਾਇਆ ਜਾ ਰਿਹਾ ਹੈ। ਭੂਚਾਲ ਵਿਗਿਆਨੀ ਲਕੀ ਜੋਨਜ ਨੇ ਕਿਹਾ ਹੈ ਕਿ ਇਸ ਖੇਤਰ ਵਿਚ ਭੂਚਾਲ ਸਮੂਹਿਰ ਰੂਪ ਵਿਚ ਆਉਂਦੇ ਹਨ ਤੇ ਇਨਾਂ ਦੀ ਤੀਬਰਤਾ 5.8 ਤੋਂ ਵਧ ਨਹੀਂ ਹੁੰਦੀ। ਉਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ ਸਮੇਂ ਵਿਚ ਅਜਿਹੇ ਹੋਰ ਭੂਚਾਲ ਵੀ ਆ ਸਕਦੇ ਹਨ।

Share This :

Leave a Reply