ਖੰਨਾ (ਪਰਮਜੀਤ ਸਿੰਘ ਧੀਮਾਨ) – ਅੱਜ ਇਥੇ ਦੁਸਹਿਰਾ ਕਮੇਟੀ ਅਤੇ ਨਗਰ ਕੌਂਸਲ ਦੇ ਸਹਿਯੋਗ ਨਾਲ ਦੁਸਹਿਰੇ ਦਾ ਤਿਉਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ। ਇਸ ਮੌਕੇ ਹੋਏ ਸੱਭਿਆਚਾਰਕ ਸਮਾਗਮ ਵਿਚ ਪੰਜਾਬ ਦੇ ਵੱਖ ਵੱਖ ਜ਼ਿਲਿ੍ਹਆਂ ਤੋਂ ਪੁੱਜੇ ਪ੍ਰਸਿੱਧ ਕਲਾਕਾਰਾਂ ਨੇ ਆਪਣੇ ਜੌਹਰ ਦਿਖਾਏ। ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ, ਕੈਬਨਿਟ ਮੰਤਰੀ ਗੁਰਕੀਰਤ ਸਿੰਘ ਨੇ ਕਿਹਾ ਕਿ ਇਹ ਤਿਉਹਾਰ ਝੂਠ ਤੇ ਸੱਚ ਅਤੇ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਰਮਾਇਣ ਦੀ ਅਸਲ ਸਿੱਖਿਆ ਰੂਹਾਨੀ ਹੈ ਜੋ ਸਾਨੂੰ ਆਤਮ ਤੱਤ ਦੀ ਜਾਣਕਾਰੀ ਦਿੰਦੀ ਹੈ। ਇਸ ਵਿਚ ਆਤਮ ਗਿਆਨ ਦੀ ਪੁਰਾਤਨ ਅਤੇ ਸਨਾਤਨ ਸਿੱਖਿਆ ਦੀ ਵਿਆਖਿਆ ਕੀਤੀ ਗਈ ਹੈ, ਜੋ ਆਤਮ ਅਨੁਭਵ ਨਾਲ ਸਬੰਧਤ ਹੈ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਦੁਸਹਿਰੇ ਤੇ ਤਿਉਹਾਰ ਸਬੰਧੀ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਹੋਏ ਰਾਮ ਤੇ ਰਾਵਣ ਦੇ ਜੀਵਨ ਕਥਾ ਸਬੰਧੀ ਲੋਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਹਮੇਸ਼ਾਂ ਸ਼ਾਂਤੀ ਅਤੇ ਸਿਰ ਝੁੱਕਾ ਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ। ਇਸ ਮੌਕੇ ਵੱਖ-ਵੱਖ ਸਮਾਜਿਕ ਗਤੀਵਿਧੀਆਂ ਵਿਚ ਹਿੱਸਾ ਲੈਣ ਵਾਲੀਆਂ ਸਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਵੱਡੀ ਗਿਣਤੀ ਵਿਚ ਲੋਕਾਂ ਨੇ ਪੁੱਜ ਕੇ ਦੁਸਹਿਰੇ ਦਾ ਆਨੰਦ ਲਿਆ।
ਇਸ ਮੌਕੇ ਬੱਚਿਆਂ ਲਈ ਝੂਟੇ, ਮਠਿਆਈ, ਖਿਡੌਣੇ ਆਦਿ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ, ਮੀਤ ਪ੍ਰਧਾਨ ਜਤਿੰਦਰ ਪਾਠਕ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਮਿੰਦਰ ਸਿੰਘ ਲਾਲੀ, ਸਾਬਕਾ ਕੌਂਸਲ ਪ੍ਰਧਾਨ ਵਿਕਾਸ ਮਹਿਤਾ, ਹਰਦੀਪ ਸਿੰਘ ਨੀਨੂੰ, ਗੁਰਮੀਤ ਨਾਗਪਾਲ, ਸੰਦੀਪ ਘਈ, ਰਾਕੇਸ਼ ਸ਼ਾਹੀ, ਰਾਜਿੰਦਰ ਪੁਰੀ, ਵਿਜੈ ਗਰਗ, ਮਦਨ ਵਿਰਮਾਨੀ, ਰਾਜੇਸ਼ ਵਰਮਾ, ਹਰੀਸ਼ ਗੁਪਤਾ, ਗੁਰਪ੍ਰੀਤ ਨਾਗਪਾਲ, ਡਾ. ਰਾਹੁਲ ਸ਼ੁਕਲਾ ਆਦਿ ਹਾਜ਼ਰ ਸਨ।