ਮੋਗਾ, ਮੀਡੀਆ ਬਿਊਰੋ:
ਸੋਮਵਾਰ ਨੂੰ ਮੋਗਾ ਦੇ ਚਾਰੇ ਵਿਧਾਇਕਾਂ ਵੱਲੋਂ ਸਿਵਲ ਹਸਪਤਾਲ ‘ਚ ਕੀਤੇ ਦੌਰੇ ਤੋਂ ਬਾਅਦ ਸਿਵਲ ਸਰਜਨ ਮੋਗਾ ਡਾਕਟਰ ਹਤਿੰਦਰ ਕੌਰ ਕਲੇਰ ਨੇ ਹਸਪਤਾਲ ਦੇ ਵੱਖ-ਵੱਖ ਵਾਰਡਾਂ ‘ਚ ਚੈਕਿੰਗ ਕਰਦਿਆਂ ਮਰੀਜ਼ਾਂ ਦਾ ਹਾਲ ਪੁੱਛਿਆ।
ਉਹਨਾਂ ਵਾਰਡ ਵਿਚ ਸਾਫ-ਸਫਾਈ ਅਤੇ ਮਰੀਜ਼ਾਂ ਨਾਲ ਵਧੀਆ ਵਿਵਹਾਰ ਕਰਨ ਲਈ ਹੁਕਮ ਜਾਰੀ ਕੀਤੇ। ਸਿਵਲ ਸਰਜਨ ਨੇ ਹੁਕਮ ਜਾਰੀ ਕੀਤੇ ਕਿ ਇਮਾਰਤ ਦੇ ਮੁਰੰਮਤ ਦਾ ਕੰਮ ਤੇ ਜੋ ਨਵਾਂ ਕਰਨਾ ਹੈ, ਉਸ ਨੂੰ ਵੀ ਜਲਦ ਤੋਂ ਜਲਦ ਕਰਨ ਲਈ ਕਿਹਾ। ਇਸ ਮੌਕੇ ਉਹਨਾਂ ਨਾਲ ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਡਾਕਟਰ ਰਾਜੇਸ਼ ਅੱਤਰੀ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾਕਟਰ ਅਸ਼ੋਕ ਸਿੰਗਲਾ ਅਤੇ ਐੱਸਐੱਮਓ ਮੋਗਾ ਡਾਕਟਰ ਸੁਖਪ੍ਰੀਤ ਸਿੰਘ ਬਰਾੜ ਅਤੇ ਅੰਮ੍ਰਿਤ ਸ਼ਰਮਾ ਵੀ ਹਾਜ਼ਰ ਸਨ।