ਜ਼ਿਲ੍ਹਾ ਸਾਂਝ ਕੇਂਦਰ ਖੰਨਾ ਅਤੇ ਖੰਨਾ ਬਲੱਡ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਖੂਨਦਾਨ ਕੈਂਪ ’ਚ 135 ਯੂਨਿਟ ਹੋਈਆਂ ਬੋਤਲਾਂ ਇੱਕਤਰ

ਖੰਨਾ (ਪਰਮਜੀਤ ਸਿੰਘ ਧੀਮਾਨ) – ਜ਼ਿਲ੍ਹਾ ਸਾਂਝ ਕੇਂਦਰ ਅਤੇ ਖੰਨਾ ਬਲੱਡ ਸੇਵਾ ਸੁਸਾਇਟੀ ਖੰਨਾ ਦੇ ਸਹਿਯੋਗ ਨਾਲ ਐਸ. ਐਸ.ਪੀ. ਦਫ਼ਤਰ ਖੰਨਾ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਐਸ. ਐਸ.ਪੀ. ਖੰਨਾ ਗੁਰਸ਼ਰਨਦੀਪ ਸਿੰਘ ਗਰੇਵਾਲ ਵਲੋ ਆਪਣੇ ਕਰ ਕਮਲਾ ਨਾਲ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਾਂਝ ਕੇਂਦਰ ਦੇ ਇੰਚਾਰਜ ਇੰਸਪੈਕਟਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਖੰਨਾ ਦੀਆਂ ਗ਼ੈਰ ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਮਾਨਯੋਗ ਐਸ ਐਸ ਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਦੀਆਂ ਹਿਦਾਇਤਾਂ ’ਤੇ ਕੈਂਪ ਲਗਾਇਆ ਗਿਆ ਤਾਂ ਜੋ ਲੋੜਵੰਦ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਬਚਾਈਆ ਜਾ ਸਕਣ।

ਉਨ੍ਹਾਂ ਕਿਹਾ ਕਿ ਖ਼ੂਨ ਦਾਨ ਕਰਨਾ ਮਹਾਨ ਕਾਰਜ ਹੈ, ਇਸ ਵਿਚ ਸਾਰੇ ਸ਼ਹਿਰ ਵਾਸੀਆਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ, ਉਨ੍ਹਾਂ ਨੇ ਖੰਨਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮਨੁੱਖਤਾ ਦੇ ਕਾਰਜ ਵਿਚ ਆਪਣਾ ਯੋਗਦਾਨ ਪਾਉਣ ਤਾਂ ਜੋ ਮਨੁੱਖੀ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਪੰਜਾਬ ਪੁਲਿਸ ਹਰ ਸਮੇਂ ਲੋਕਾਂ ਦੀ ਸੇਵਾ ਵਿਚ ਹਾਜ਼ਰ ਹੈ, ਲੋੜ ਪੈਣ ’ਤੇ ਕਿਸੇ ਵੀ ਸਮੇਂ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਐਸ. ਐਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਵੱਲੋਂ ਖ਼ੂਨ ਦਾਨ ਕਰਨ ਵਾਲੇ ਲੋਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਤੇ ਸਮਾਜਸੇਵੀ ਸੰਸਥਾ ਦੇ ਨੁੰਮਾਇੰਦਿਆ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਐਸ. ਪੀ. (ਹੈਡਕੁਆਟਰ) ਤੇਜਿੰਦਰ ਸਿੰਘ ਸੰਧੂ, ਐਸ. ਪੀ. (ਡੀ.) ਮਨਪ੍ਰੀਤ ਸਿੰਘ, ਐਸ. ਪੀ. ਤਰੁਣ ਰਤਨ, ਐਸ. ਪੀ. ਅਨਿਲ ਕੁਮਾਰ, ਡੀ. ਐਸ. ਪੀ. ਮਨਮੋਹਨ ਸਰਨਾ ਤੇ ਹਰਜਿੰਦਰ ਸਿੰਘ, ਸਾਂਝ ਕੇਂਦਰ ਮੈਂਬਰ ਤੇ ਉੱਘੇ ਸਮਾਜਸੇਵੀ ਪੁਸ਼ਕਰਰਾਜ ਸਿੰਘ ਰੂਪਰਾਏ, ਸਾਂਝ ਕਮੇਟੀ ਮੈਂਬਰ ਅਨਿਲ ਸੂਦਨ, ਰਾਜੇਸ਼ ਕੁਮਾਰ ਸ਼ਿਵਲੀ, ਮੁਕੇਸ਼ ਕੁਮਾਰ ਸਿੰਘੀ, ਮੈਡਮ ਪਰਮਜੀਤ ਕੌਰ ਮੈਂਬਰ ਸਾਂਝ ਕੇਂਦਰ ਖੰਨਾ, ਹਰਜੀਤ ਸਿੰਘ ਖਰ੍ਹੇ, ਰਾਹੁਲ ਗਰਗ ਬਾਵਾ, ਸੰਦੀਪ ਸਿੰਘ, ਤਰਲੋਚਨ ਸਿੰਘ ਰੂਪਰਾਏ, ਜਤਿੰਦਰ ਕੁਮਾਰ ਠੇਕੇਦਾਰ ਘੋਲਾ, ਐਸ. ਐਸ. ਪੀ. ਦੇ ਰੀਡਰ ਸੁਰਜੀਤ ਸਿੰਘ, ਹੈਡ ਕਲਰਕ ਸਵਾਮੀ ਨਰਿੰਦਰ ਸਿੰਘ, ਭੂਸ਼ਣ ਕੁਮਾਰ ਲਵਲੀ, ਪਿ੍ਰੰਸੀਪਲ ਸ਼ਾਮ ਸੁੰਦਰ, ਸੰਯੁਕਤ ਅਕਾਲੀ ਦਲ ਦੇ ਆਗੂ ਸੁਖਵੰਤ ਸਿੰਘ ਟਿੱਲੂ, ਸਮਾਜਸੇਵੀ ਸ਼ਸ਼ੀ ਵਰਧਨ, ਗੋਲਡੀ ਵਧਵਾ, ਦਵਿੰਦਰ ਕੌਰ, ਐਡਵੋਕੇਟ ਨਵੀਨ ਥੰਮਣ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਅਧਿਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਮੈਂਬਰਾਨ ਹਾਜ਼ਰ ਸਨ।

Share This :

Leave a Reply