ਖੰਨਾ (ਪਰਮਜੀਤ ਸਿੰਘ ਧੀਮਾਨ)- ਅੱਜ ਇੱਥੇ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਕਾ. ਭਜਨ ਸਿੰਘ ਸਮਰਾਲਾ ਅਤੇ ਜਨਰਲ ਸਕੱਤਰ ਕਾ. ਬਲਬੀਰ ਸਿੰਘ ਸੁਹਾਵੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਅਨ ਦੀ ਸੂਬਾਈ ਕਮੇਟੀ ਦੀ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੇ ਫੈਸਲੇ ਅਨੁਸਾਰ ਜ਼ਿਲ੍ਹਾ ਲੁਧਿਆਣਾ ਵਿਚ ਯੂੁਨੀਅਨ ਦੇ ਤਹਿਸੀਲ ਪੱਧਰੀ ਜੱਥੇਬੰਦਕ ਇਜਲਾਸ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਕੁੱਲ ਹਿੰਦ ਖੇਤ ਮਜ਼ਦੂੁਰ ਯੂੁਨੀਅਨ ਦੀ ਜ਼ਿਲ੍ਹਾ ਜਰਨਲ ਬਾਡੀ ਮੀਟਿੰਗ ਸੀ. ਪੀ. ਐਮ. ਪਾਰਟੀ ਦੇ ਹਰਨਾਮਪੁਰਾ ਦਫਤਰ ਲੁਧਆਣਾ ਵਿਖੇ 19 ਜੂਨ ਨੂੰ ਸਵੇਰੇ ਸਾਢੇ 10 ਵਜੇ ਹੋਵੇਗੀ।
ਉਨ੍ਹਾਂ ਦੱਸਿਆ ਕਿ ਜ਼ਿਲੇ ਅੰਦਰ ਤਹਿਸੀਲ ਦੇ ਜੰਥੇਬੰਦਕ ਇਜਲਾਸ ਕਰਨ ਬਾਰੇ ਵਿਚਾਰਾਂ ਕਰਕੇ ਉਨ੍ਹਾਂ ਦੇ ਸਥਾਨ ਅਤੇ ਤਰੀਕਾਂ ਨਿਸਚਿਤ ਕੀਤੀਆਂ ਤਾਂ ਕਿ ਜੁਲਾਈ ਮਹੀਨੇ ਦੇ ਅੰਤ ਤੱਕ ਇਹ ਇਜਲਾਸ ਸਪੰਨ ਕੀਤੇ ਜਾ ਸਕਣ। ਉਪਰੋਕਤ ਆਗੂਆਂ ਨੇ ਇਹ ਵੀ ਕਿਹਾ ਕਿ ਭਾਵੇ ਕੋਰੋਨਾ ਮਹਾਂਮਾਰੀ ਤੋਂ ਕਾਫੀ ਰਾਹਤ ਮਿਲੀ ਹੈ, ਪਰ ਖੇਤ ਮਜਦੂਰਾਂ ਆਰਥਿਕ ਹਾਲਤ ਉਸੇ ਤਰ੍ਹਾਂ ਦੀ ਹੀ ਹੈ।
ਮਜ਼ਦੂਰਾਂ ਨੂੰ ਰੁਜ਼ਗਾਰ ਦਿਵਾਉਣ ਤੱਕ ਹਰ ਮਜਦੂਰ ਦੇ ਖਾਤੇ ’ਚ 7500/- ਰੁਪਏ ਪ੍ਰਤੀ ਮਹੀਨਾ ਜਮਾ ਕਰਵਾਉਣ, ਹਰ ਪਰਿਵਾਰ ਤੇ ਰਸੋਈ ਵਿੱਚ ਵਰਤਣ ਵਾਲੀਆਂ 14 ਵਸਤੂ ਤੇ ਹਰ ਖੇਤ ਮਜਦੂਰਾ ਨੂੰ 10 ਕਿਲੋ ਅਨਾਜ ਪ੍ਰਤੀ ਵਿਅਕਤੀ ਦਿਵਾਉਣ, ਮਨਰੇਗਾ ਮਜਦੂਰਾਂ ਨੂੰ ਸਾਲ ਵਿੱਚ 200 ਦਿਨ ਲਈ ਕੰਮ ਅਤੇ 600 ਰੁਪਏ ਦਿਹਾੜੀ ਦਿਵਾਉਣ ਲਈ ਆਰਭੇ ਸੰਘਰਸ਼ ਨੂੰ ਹੋਰ ਤੇਜ ਕਰਨ ਲਈ ਪਲੈਨਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਯੂੁਨੀਅਨ ਦੇ ਸੂਬਾ ਪ੍ਰਧਾਨ ਰਾਮ ਸਿੰਘ ਨੂਰਪੁਰੀ ਸਮੇਤ ਹੋਰ ਸੀਨੀਅਰ ਆਗੂ ਵੀ ਉਚੇਚੇ ਤੌਰ ’ਤੇ ਪਹੁੰਚਣਗੇ।