ਖੇਤ ਤੋਂ ਖਪਤਕਾਰ ਤੱਕ ਫੱਲ/ਸਬਜੀਆਂ ਪਹੁੰਚਾਉਣ ਲਈ ਮੋਬਾਈਲ ਵੈਂਡਿੰਗ ਈ-ਕਾਰਟ ਦੀ ਵੰਡ

ਚੰਡੀਗੜ੍ਹ (ਮੀਡੀਆ ਬਿਊਰੋ) ਬਾਗਬਾਨੀ ਵਿਭਾਗ ਵੱਲੋਂ ਖੇਤ ਤੋਂ ਖਪਤਕਾਰ ਤੱਕ ਫਲ/ਸਬਜੀਆਂ ਪਹੁੰਚਾਉਣ ਲਈ ਮੋਬਾਈਲ ਵੈਡਿੰਗ ਈ-ਕਾਰਟ ( ਵਾਤਾਵਰਨ ਪੱਖੀ ਈ-ਰਿਕਸ਼ਾ) ਦੀ ਸੁ਼ਰੂਆਤ ਕੀਤੀ ਗਈ, ਜਿਸ ਤਹਿਤ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਵਿਨੀਤ ਕੁਮਾਰ ਆਈ.ਏ.ਐਸ ਨੇ ਆਜੀਵਿਕਾ ਮਿਸ਼ਨ ਤਹਿਤ ਦੋ ਲਾਭਪਾਤਰੀ ਨੂੰ ਮੋਬਾਇਲ ਵੈਡਿੰਗ ਕਾਰਟ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਛੋਟੇ ਕਿਸਾਨਾਂ ਨੂੰ ਸਵੈ ਰੋਜਗਾਰ ਦੇ ਮੋਕੇ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਇਸ ਤਹਿਤ ਦੋ ਲਾਭਪਾਤਰੀਆਂ ਨੂੰ ਵੈਡਿੰਗ ਕਾਰਟ( ਤਿੰਨ ਪਹੀਆ ਵਾਹਨ ) ਸਬਸਿਡੀ ਤੇ ਮੁਹੱਈਆ ਕਰਵਾਏ ਗਏ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵੱਲੋ ਬਾਗਬਾਨੀ ਫਸਲਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਆਪਣੀ ਫਸਲ ਸਿੱਧੇ ਵੇਚਣ ਦੀ ਸਹੂਲਤ ਦੇਣ ਲਈ ਵੈਡਿੰਗ ਈ-ਕਾਰਟ (ਈ-ਰਿਕਸ਼ਾ) ਤੇ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਮੌਕੇ ਡਿਪਟੀ ਡਾਇਰੈਕਟਰ ਬਾਗਬਾਨੀ ਸ੍ਰੀ ਲਛਮਣ ਸਿੰਘ ਨੇ ਦੱਸਿਆ ਕਿ ਪੰਜਾਬ ਰਾਜ ਆਜੀਵਿਕਾ ਮਿਸ਼ਨ ਅਤੇ ਬਾਗਬਾਨੀ ਵਿਭਾਗ ਵੱਲੋ ਸਾਂਝੇ ਤੌਰ ਤੇ ਇਹਨਾਂ ਈ-ਵੇਡਿੰਗ ਕਾਰਟ ਤੇ ਇੱਕ ਲੱਖ ਰੁਪਏ ਪ੍ਰ਼਼ਤੀ ਵੈਡਿੰਗ ਕਾਰਟ ਦੀ ਸਬਸਿਡੀ ਦਿੱਤੀ ਗਈ ਹੈ।ਇਸ ਮੋਕੇ ਤੇ ਜਿਲ੍ਹਾ ਪਰੋਗਰਾਮ ਮੇਨੈਜਰ ਆਜੀਵਿਕਾ ਸ੍ਰੀ ਮਨਿੰਦਰ ਸਿੰਘ, ਸ੍ਰੀ ਸਿਮਰਨ ਸਿੰਘ ਬਾਗਬਾਨੀ ਵਿਕਾਸ ਅਫਸਰ, ਸ੍ਰੀ ਪਰਦੀਪ ਸਿੰਘ ਬਾਗਬਾਨੀ ਵਿਕਾਸ ਅਫਸਰ ਸਮੇਤ ਬਾਗਬਾਨੀ ਅਤੇ ਆਜੀਵਿਕਾ ਦੇ ਹੋੋਰ ਅਧਿਕਾਰੀ ਵੀ ਸ਼ਾਮਿਲ ਸਨ।

Share This :

Leave a Reply