ਪਿੰਡ ਰੌਣੀ ਤੋਂ ਸਿੰਘੂ ਬਾਰਡਰ ਦਿੱਲੀ ਲਈ ਫਰੀ ਬੱਸ ਰਾਹੀਂ ਜੱਥਾ ਹੋਇਆ ਰਵਾਨਾ

ਖੰਨਾ (ਪਰਮਜੀਤ ਸਿੰਘ ਧੀਮਾਨ) – ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਤਿੰਨ ਕਿਸਾਨ ਮਾਰੂ ਖੇਤੀ ਬਿੱਲਾਂ ਦੇ ਵਿਰੋਧ ’ਚ ਕਰੀਬ 01 ਸਾਲ ਤੋਂ ਦਿੱਲੀ ਦੇ ਬਾਰਡਰਾਂ ’ਤੇ ਚੱਲ ਰਹੇ ਕਿਸਾਨ ਮੋਰਚੇ ’ਚ ਸ਼ਮੂਲੀਅਤ ਕਰਨ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰੌਣੀ ਬੱਸ ਸਰਵਿਸ ਦੇ ਵੱਡਮੁੱਲੇ ਸਹਿਯੋਗ ਸਦਕਾ ਉਘੇ ਸਮਾਜਸੇਵੀ ਪ੍ਰਧਾਨ ਹਰਦੀਪ ਰੌਣੀ ਵੱਲੋਂ ਭੇਜੀ ਫਰੀ ਬੱਸ ਸੇਵਾ ਰਾਹੀਂ ਨਾਮਵਰ ਪਿੰਡ ਰੌਣੀ ਤੋਂ ਕਿਸਾਨ ਆਗੂ ਨੰਬਰਦਾਰ ਨਰਪਿੰਦਰ ਸਿੰਘ ਰੌਣੀ ਦੀ ਅਗਵਾਈ ਹੇਠ ਕਿਸਾਨ, ਮਜਦੂਰ, ਦੁਕਾਨਦਾਰ ਤੇ ਬੀਬੀਆਂ ਦਾ ਜੱਥਾ ਬੱਸ ਰਾਹੀਂ ਸਿੰਘੂ ਬਾਰਡਰ ਦਿੱਲੀ ਲਈ ਰਵਾਨਾ ਹੋਇਆ।

ਇਸ ਮੌਕੇ ਕਿਸਾਨ ਆਗੂ ਨੰਬਰਦਾਰ ਨਰਪਿੰਦਰ ਸਿੰਘ ਰੌਣੀ ਨੇ ਫਰੀ ਬੱਸ ਦੀ ਸੇਵਾ ਨਿਭਾਉਣ ਵਾਲੇ ਸਮਾਜਸੇਵੀ ਪ੍ਰਧਾਨ ਹਰਦੀਪ ਰੌਣੀ ਅਤੇ ਵਿਸ਼ੇਸ਼ ਸਹਿਯੋਗ ਦੇਣ ਵਾਲੇ ਰਵਿੰਦਰ ਸਿੰਘ ਰੌਣੀ ਬੱਸ ਸਰਵਿਸ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਸਾਨ ਮੋਰਚੇ ਨੂੰ ਇੱਕ ਸਾਲ ਦਾ ਸਮਾਂ ਹੋਣ ਵਾਲਾ ਹੈ ਅਤੇ ਹੁਣ ਤੱਕ ਸਾਡੇ 700 ਤੋਂ ਜਿਆਦਾ ਕਿਸਾਨ ਵੀਰ ਸ਼ਹੀਦ ਹੋ ਚੁੱਕੇ ਹਨ, ਪਰ ਮੋਦੀ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ ਅਤੇ ਉਸਨੂੰ ਕਿਸਾਨਾਂ, ਮਜਦੂਰਾਂ ਦਾ ਦਰਦ ਨਜ਼ਰ ਨਹੀਂ ਆ ਰਿਹਾ ਅਤੇ ਜਿੰਨਾ ਚਿਰ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਉਨੀਂ ਦੇਰ ਕਿਸਾਨ ਅੰਦੋਲਨ ਚੱਲਦਾ ਰਹੇਗਾ ਅਤੇ ਮੋਦੀ ਸਰਕਾਰ ਨੂੰ ਤਿੰਨ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ। ਦਿੱਲੀ ਪਹੁੰਚਣ ਉਪਰੰਤ ਜੱਥੇ ਦਾ ਬੀਕੇਯੂੁ ਚੜੂਨੀ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਵੱਲੋਂ ਸਿਰੋਪਾਏ ਦੇਕ ੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਕਲਦੀਪ ਫੌਜੀ, ਗੁਰਪ੍ਰੀਤ ਸਿੰਘ ਗੋਪੀ, ਦਵਿੰਦਰ ਸਿੰਘ ਮੰਗਾ, ਰਣਜੀਤ ਸਿੰਘ ਧੀਮਾਨ, ਲਖਵਿੰਦਰ ਕੁਮਾਰ, ਭੁਪਿੰਦਰ ਸਿੰਘ, ਹਰਿੰਦਰ ਸਿੰਘ, ਬਲਦੇਵ ਸਿੰਘ ਸਾਰੇ ਰੌਣੀ, ਜੀਤ ਸਿੰਘ, ਰਣਜੀਤ ਸਿੰਘ, ਨਰਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ ਸਾਰੇ ਕੋਠੀ ਭਰਥਲਾ ਰੰਧਾਵਾ ਸਮੇਤ ਵੱਡੀ ਗਿਣਤੀ ’ਚ ਇਲਾਕੇ ਦੇ ਕਿਸਾਨ, ਨੌਜਵਾਨ ਤੇ ਮਜ਼ਦੂਰ ਹਾਜ਼ਰ ਸਨ।

Share This :

Leave a Reply