NRI ਦੋਸਤ ਨੇ ਕਿਹਾ- 20-30 ਮੀਟਰ ਤਕ ਪਲਟੀਆਂ ਖਾਂਦੀ ਗਈ ਗੱਡੀ
ਚੰਡੀਗੜ੍ਹ, ਮੀਡੀਆ ਬਿਊਰੋ:
ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਮੰਗਲਵਾਰ ਰਾਤ ਸੜਕ ਹਾਦਸੇ ‘ਚ ਮੌਤ ਹੋ ਗਈ। ਜਿਸ ਵੇਲੇ ਹਾਦਸਾ ਹੋਇਆ, ਉਸ ਦੇ ਨਾਲ ਇਕ ਮਹਿਲਾ ਮਿੱਤਰ ਵੀ ਕਾਰ ‘ਚ ਸੀ। ਫਿਲਹਾਲ ਉਹ ਹਸਪਤਾਲ ‘ਚ ਹੈ ਤੇ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਰਾਤ ਕਰੀਬ 9.30 ਵਜੇ ਹੋਇਆ। ਪੁਲਿਸ ਹਾਦਸੇ ਤੋਂ ਬਾਅਦ ਤੋਂ ਟਰੱਕ ਡਰਾਈਵਰ ਦੀ ਤਲਾਸ਼ ਕਰ ਰਹੀ ਹੈ। ਪੁਲਿਸ ਉਸ ਦੀ ਮਹਿਲਾ ਮਿੱਤਰ ਤੋਂ ਪੁੱਛਗਿੱਛ ਕਰ ਰਹੀ ਹੈ।
ਪੁਲਿਸ ਮੁਤਾਬਕ ਦੀਪ ਦੀ NRI ਮਿੱਤਰ ਨੇ ਪੁੱਛਗਿੱਛ ‘ਚ ਦੱਸਿਆ ਕਿ ਜਦੋਂ ਹਾਦਸਾ ਹੋਇਆ, ਉਦੋੰ ਉਸ ਦੀ ਅੱਖ ਲੱਘ ਗਈ ਸੀ। ਦੱਸ ਦੇਈਏ ਕਿ ਹਾਦਸਾ ਏਨਾ ਜ਼ਬਰਦਸਤ ਸੀ ਕਿ ਗੱਡੀ ਕਰੀਬ 20 ਤੋਂ 30 ਮੀਟਰ ਤਕ ਘੜੀਸਦੀ ਚਲੀ ਗਈ। ਇਸ ਨਾਲ ਸਕਾਰਪੀਓ ਦਾ ਅਗਲਾ ਹਿੱਸਾ ਚੱਕਨਾਚੂਰ ਹੋ ਗਿਆ। ਪੁਲਿਸ ਮੁਤਾਬਕ ਹਾਦਸੇ ਵੇਲੇ 22 ਟਾਇਰ ਟਰਾਲਾ ਕੇਐੱਮਪੀ ‘ਤੇ ਤੇਜ਼ ਰਫ਼ਤਾਰ ਨਾਲ ਜਾ ਰਿਹਾ ਸੀ। ਪਿੱਛਿਓਂ ਤੇਜ਼ ਰਫ਼ਤਾਰ ਆ ਰਹੀ ਸਕਾਰਪੀਓ 22 ਟਾਇਰੀ ਟਰਾਲੇ ‘ਚ ਜਾ ਵੱਜੀ
ਪੁਲਿਸ ਨੇ ਦੱਸਿਆ ਕਿ ਦੀਪ ਸਿੱਧੂ ਨਾਲ ਮੌਜੂਦ ਰੀਨਾ ਨੇ ਹੀ ਹਾਦਸੇ ਤੋੰ ਬਾਅਦ ਕੁਝ ਜਾਣਕਾਰਾਂ ਨੂੰ ਫੋਨ ਕੀਤਾ। ਏਨੀ ਦੇਰ ‘ਚ ਕੇਐੱਮਪੀ ‘ਤੇ ਮੌਜੂਦ ਐਂਬੂਲੈਂਸ ਤੇ ਲੋਕ ਪਹੁੰਚ ਗਏ ਸਨ। ਜਿਨ੍ਹਾਂ ਨੂੰ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਫਿਲਹਾਲ ਟਰੱਕ ਡਰਾਈਵਰ ਫਰਾਰ ਹੈ।
ਰੀਨਾ ਨੇ ਦੱਸਿਆ ਕਿ ਉਹ 13 ਜਨਵਰੀ ਨੂੰ ਅਮਰੀਕਾ ਤੋਂ ਹਿੰਦੁਸਤਾਨ ਆਈ ਸੀ। ਦੋਵੇਂ ਗੁਰੂਗ੍ਰਾਮ ਦੇ ਓਬਰਾਏ ਹੋਟਲ ‘ਚ ਰੁਕੇ ਹੋਏ ਸਨ। ਸ਼ਾਮ ਕਰੀਬ 7.30 ਵਜੇ ਦੇ ਆਸਪਾਸ ਗੁਰੂਗ੍ਰਾਮ ਤੋਂ ਚੱਲਣ ਮਗਰੋਂ ਟੋਲ ਤੋਂ ਉਨ੍ਹਾਂ ਕੇਐੱਮਪੀ ਦਾ ਰਾਹ ਫੜਿਆ ਸੀ। ਜਦੋਂ ਇਹ ਲੋਕ ਖਰਖੌਦਾ ਪੁੱਜੇ, ਉਦੋਂ ਹਾਦਸਾ ਹੋਇਆ।